ਦਿੱਲੀ ਦੇ ਕਰੋਲ ਬਾਗ ਵਿੱਚ ਬੀਤੀ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇੱਕ ਯਾਤਰੀ ਡਬਲ-ਡੈਕਰ ਬੱਸ ਦੇ ਪਲਟਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਝੰਡੇਵਾਲਨ ਹਨੂੰਮਾਨ ਮੰਦਰ ਦੇ ਨੇੜੇ ਵਾਪਰਿਆ। ਇੱਥੇ, ਯਾਤਰੀਆਂ ਨਾਲ ਭਰੀ ਇਹ ਡਬਲ-ਡੈਕਰ ਬੱਸ ਅਚਾਨਕ ਪਲਟ ਗਈ, ਜਿਸ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਬੱਸ ਮੈਟਰੋ ਲਾਈਨ ਦੇ ਹੇਠਾਂ ਪਲਟੀ ।ਬੱਸ ਵਿੱਚ ਸਵਾਰ ਯਾਤਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
Total Views: 31 ,
Real Estate
















