ਧਰਮ ਪਰਿਵਰਤਨ ਮਗਰੋਂ ਨਹੀਂ ਮਿਲੇਗਾ ‘ਜਾਤੀ’ ਦਾ ਲਾਭ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ ਕਿ ਕੋਈ ਵੀ ਵਿਅਕਤੀ ਜੋ ਹਿੰਦੂ ਧਰਮ, ਸਿੱਖ ਧਰਮ ਜਾਂ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਅਪਣਾਉਂਦਾ ਹੈ, ਉਸ ਨੂੰ ਅਨੁਸੂਚਿਤ ਜਾਤੀ (ਐਸ.ਸੀ.) ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਨੂੰ ਕਾਇਮ ਰੱਖਦਿਆਂ ਕਿਹਾ ਕਿ ਧਰਮ ਪਰਿਵਰਤਨ ਨਾਲ ਐਸ.ਸੀ. ਦਰਜਾ ਤੁਰਤ ਅਤੇ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ।ਬੈਂਚ ਨੇ ਸਪਸ਼ਟ ਕੀਤਾ, ‘‘ਇਹ ਰੋਕ ਪੂਰੀ ਹੈ ਅਤੇ ਇਸ ਵਿਚ ਕੋਈ ਛੋਟ ਨਹੀਂ। ਕੋਈ ਵਿਅਕਤੀ ਇਕੱਠੇ ਦੋ ਧਰਮਾਂ ਦਾ ਪਾਲਣ ਕਰ ਕੇ ਐਸ.ਸੀ. ਦਰਜੇ ਦਾ ਹੱਕ ਨਹੀਂ ਜਤਾ ਸਕਦਾ।’’ ਇਹ ਮਾਮਲਾ ਪਾਸਟਰ ਚਿੰਥਾਡਾ ਆਨੰਦ ਨਾਲ ਜੁੜਿਆ ਸੀ, ਜਿਸ ਨੇ 2021 ਵਿਚ ਆਂਧਰਾ ਪ੍ਰਦੇਸ਼ ਦੇ ਇਕ ਪਿੰਡ ਵਿਚ ਅਪਣੇ ਉੱਤੇ ਹੋਏ ਹਮਲੇ ਵਿਰੁਧ ਐਸ.ਸੀ./ਐਸ.ਟੀ. ਐਕਟ ਅਧੀਨ ਕੇਸ ਕੀਤਾ ਸੀ।

Total Views: 51 ,
Real Estate