ਭਾਰਤ ਦੇ ਕਾਨੂੰਨੀ ਅਤੇ ਮੈਡੀਕਲ ਇਤਿਹਾਸ ਵਿੱਚ ਇੱਕ ਬੇਹੱਦ ਭਾਵੁਕ ਅਤੇ ਅਹਿਮ ਅਧਿਆਇ ਦਾ ਅੰਤ ਹੋ ਗਿਆ ਹੈ। ਪਿਛਲੇ 13 ਸਾਲਾਂ ਤੋਂ ਕੋਮਾ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ 31 ਸਾਲਾ ਹਰੀਸ਼ ਰਾਣਾ ਦਾ ਮੰਗਲਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਵਿੱਚ ਦੇਹਾਂਤ ਹੋ ਗਿਆ। ਹਰੀਸ਼ ਭਾਰਤ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੂੰ ਸੁਪਰੀਮ ਕੋਰਟ (Supreme Court) ਵੱਲੋਂ ‘ਪੈਸਿਵ ਯੂਥੇਨੇਸੀਆ’ (Passive Euthanasia) ਯਾਨੀ ਕਿ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਗਈ ਸੀ। 11 ਮਾਰਚ ਨੂੰ ਅਦਾਲਤ ਵੱਲੋਂ ਸੁਣਾਏ ਗਏ ਇਤਿਹਾਸਕ ਫੈਸਲੇ ਤੋਂ ਬਾਅਦ 14 ਮਾਰਚ ਨੂੰ ਉਨ੍ਹਾਂ ਨੂੰ ਗਾਜ਼ੀਆਬਾਦ ਤੋਂ ਦਿੱਲੀ ਦੇ ਏਮਜ਼ ਹਸਪਤਾਲ ਦੇ ਪੈਲੀਏਟਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ।ਹਰੀਸ਼ ਰਾਣਾ ਦੇ ਇਸ ਦਰਦਨਾਕ ਸਫ਼ਰ ਦੀ ਸ਼ੁਰੂਆਤ 2013 ਵਿੱਚ ਹੋਈ ਸੀ, ਜਦੋਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਬੀ.ਟੈਕ (B.Tech) ਦੀ ਪੜ੍ਹਾਈ ਕਰ ਰਹੇ ਸਨ। ਇੱਕ ਹਾਦਸੇ ਦੌਰਾਨ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਹ ਕਦੇ ਹੋਸ਼ ਵਿੱਚ ਨਹੀਂ ਆ ਸਕੇ। ਪਿਛਲੇ 13 ਸਾਲਾਂ ਤੋਂ ਉਹ ਨਕਲੀ ਪੋਸ਼ਣ ਅਤੇ ਆਕਸੀਜਨ ਸਪੋਰਟ (Life Support) ਦੇ ਸਹਾਰੇ ਜ਼ਿੰਦਾ ਸਨ। ਹਰੀਸ਼ ਰਾਣਾ ਦੇ ਇਸ ਦਰਦਨਾਕ ਸਫ਼ਰ ਦੀ ਸ਼ੁਰੂਆਤ 2013 ਵਿੱਚ ਹੋਈ ਸੀ, ਜਦੋਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਬੀ.ਟੈਕ (B.Tech) ਦੀ ਪੜ੍ਹਾਈ ਕਰ ਰਹੇ ਸਨ। ਇੱਕ ਹਾਦਸੇ ਦੌਰਾਨ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਹ ਕਦੇ ਹੋਸ਼ ਵਿੱਚ ਨਹੀਂ ਆ ਸਕੇ। ਪਿਛਲੇ 13 ਸਾਲਾਂ ਤੋਂ ਉਹ ਨਕਲੀ ਪੋਸ਼ਣ ਅਤੇ ਆਕਸੀਜਨ ਸਪੋਰਟ (Life Support) ਦੇ ਸਹਾਰੇ ਜ਼ਿੰਦਾ ਸਨ।
13 ਸਾਲਾਂ ਬਾਅਦ ਹਰੀਸ਼ ਰਾਣਾ ਨੂੰ ਮਿਲੀ ‘ਇੱਛਾ ਮੌਤ’
Total Views: 34 ,
Real Estate
















