ਟੀਚਰਜ਼ ਹੋਮ ਬਠਿੰਡਾ ਦਾ ਇਤਿਹਾਸ

ਬਠਿੰਡਾ(PNO)- ਟੀਚਰਜ਼ ਹੋਮ ਟਰੱਸਟ ਬਠਿੰਡਾ ਇੱਕ ਅਜਿਹੀ ਸੰਸਥਾ ਹੈ, ਜਿੱਥੇ ਜਨਤਕ ਜੱਥੇਬੰਦੀਆਂ, ਅਧਿਆਪਕ, ਸਾਹਿਤਕਾਰ, ਤੇ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਸਿਰ ਜੋੜ ਕੇ ਬੈਠਦੇ ਹਨ।ਲੋਕ ਮਸਲਿਆਂ ਤੇ ਲੋਕ ਹਿਤਾਂ ਬਾਰੇ ਚਿੰਤਨ ਮੰਥਨ ਕਰਦੇ ਹਨ। ਟੀਚਰਜ਼ ਹੋਮ ਟਰੱਸਟ ਬਠਿੰਡਾ ਦਾ ਆਪਣਾ ਸ਼ਾਨਾਮੱਤਾ ਇਤਿਹਾਸ ਹੈ ਇਹ ਸੰਘਰਸ਼ਾਂ ਵਿੱਚੋਂ ਪੈਦਾ ਹੋਈ ਸੰਸਥਾ ਹੈ।ਇਸ ਸੰਸਥਾ ਦਾ ਸਮੁੱਚਾ ਪ੍ਰਬੰਧ ਚਲਾਉਣ ਲਈ ਟਰੱਸਟ ਬਣਿਆ ਹੋਇਆ ਹੈ। ਟਰੱਸਟ ਦੀ ਸਮੁੱਚੀ ਟੀਮ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਇਸ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ।ਹਰ ਤਿੰਨ ਸਾਲਾਂ ਬਾਅਦ ਟਰੱਸਟ ਦੀ ਨਵੀਂ ਟੀਮ ਚੁਣੀ ਜਾਂਦੀ ਹੈ। ਮੌਜੂਦਾ ਟੀਮ ਦਾ ਕਾਰਜਕਾਲ ਮਾਰਚ 2026ਵਿੱਚ ਪੂਰਾ ਹੋਣਾ ਹੈ।22ਮਾਰਚ 2026ਨੂੰ ਟਰੱਸਟ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ।ਜਿਸਦਾ ਕਾਰਜਕਾਲ 01ਅਪਰੈਲ 2026ਤੋਂ 31ਮਾਰਚ 2029ਤੱਕ ਹੋਵੇਗਾ। 22ਮਾਰਚ ਨੂੰ ਟੀਚਰਜ਼ ਹੋਮ ਟਰੱਸਟ ਦੀ ਜਨਰਲ ਬਾਡੀ ਦੀ ਚੋਣ ਸੰਬੰਧੀ ਮੀਟਿੰਗ ਹੋਈ ਜਿਸ ਵਿੱਚ ਅਗਲੇ ਤਿੰਨ ਸਾਲਾਂ ਲਈ ਨਵੀਂ ਕਾਰਜਕਾਰਨੀ ਦੀ ਚੋਣ‌ ਕੀਤੀ ਗਈ।ਚੋਣ ਦੀ ਸਾਰੀ ਪ੍ਰਕਿਰਿਆ ਟਰੱਸਟ ਦੇ ਚੇਅਰਮੈਨ ਸ੍ਰੀ ਬੀਰਬਲ ਦਾਸ ਜੀ ਦੀ ਨਿਗਰਾਨੀ ਹੇਠ ਸੰਪੂਰਨ ਹੋਈ।ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ੍ਰੀ ਗੁਰਨਾਮ ਸਿੰਘ ਤੇ ਖਰੁਸਚੇਵ ਸ਼ਰਮਾ ਜੀਨੇ ਰਿਟਰਨਿੰਗ ਕਮ ਪ੍ਰਜਾਇਡਿੰਗ ਅਫਸਰ ਵਜੋਂ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ। ਨਵੀਂ ਚੁਣੀ ਗਈ ਟੀਮ ਵਿੱਚ ਸ੍ਰ ਗੁਰਬਚਨ ਸਿੰਘ ਮੰਦਰਾਂ ਪ੍ਰਧਾਨ ਤੇ ਲਛਮਣ ਮਲੂਕਾ ਸਕੱਤਰ ਚੁਣੇ ਗਏ।ਸ੍ਰੀ ਰਘੁਵੀਰ ਚੰਦ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਲਾਭ ਸਿੰਘ ਮੀਤ ਪ੍ਰਧਾਨ, ਖਜਾਨਚੀ ਪਰਮਜੀਤ ਰਾਮਾਂ, ਸੰਯੁਕਤ ਸਕੱਤਰ ਨਵਨੀਤ ਸਿੰਘ ,ਸ੍ਰੀ ਖਰੁਸ਼ਚੇਵ ਸ਼ਰਮਾ ਤੇ ਸ੍ਰੀ ਮੇਹਰ ਬਾਹੀਆ ਜੀ ਆਡੀਟਰ ਚੁਣੇ‌ ਗੲਏ। ਇਹਨਾਂ ਅਹੁਦੇਦਾਰਾਂ ਤੋਂ ਇਲਾਵਾ ਪੰਜ ਕਾਰਜਕਾਰਨੀ ਦੇ ਮੈਂਬਰਾਂ ਦੀ ਚੋਣ ਵੀ ਕੀਤੀ ਗਈ।ਜਿੰਨਾ ਦੇ ਸ੍ਰ ਖੁਸ਼ਬੀਰ ਸਿੰਘ,ਸ੍ਰ ਗੁਰਨਾਮ ਸਿੰਘ (ਸਾਬਕਾ ਪ੍ਰਧਾਨ) ਹਰਿਭਜਨ ਸਿੰਘ ਸੇਲਬਰਾਹ,ਸ੍ਰੀ ਰਘੂ‌ ਸਿੰਗਲਾ ਤੇ ਜਗਤਾਰ ਸਿੰਘ ਬਾਠ ਕਾਰਜਕਾਰਨੀ ਮੈਂਬਰ ਬਣੇ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੇਅਰਮੈਨ ਸ੍ਰੀ ਬੀਰਬਲ ਦਾਸ ਜੀ ਨੇ ਚੁਣੇ ਗਏ ਸਾਰੇ ਮੈਂਬਰਾਂ ਨੂੰ ਟਰੱਸਟ ਦਾ ਕੰਮ ਪੂਰੀ ਜ਼ਿੰਮੇਵਾਰੀ ਤੇ ਈਮਾਨਦਾਰੀ ਨਾਲ ਕਰਨ ਲਈ ਸੰਵਿਧਾਨ ਦੀ ਸਹੁੰ ਚੁਕਾਈ ਗਈ। ਟੀਚਰਜ਼ ਹੋਮ ਟਰੱਸਟ ਬਠਿੰਡਾ ਦੀ ਸਮੁੱਚੀ ਟੀਮ ਵਲੋਂ ਭਵਿੱਖ ਵਿੱਚ ਸਿੱਖਿਆ ਤੇ‌ ਵਿਦਿਆਰਥੀਆਂ ਸੰਬੰਧੀ ਸਮਾਗਮ ਕਰਵਾਉਣ ਲਈ ਵੀ ਰੂਪ ਰੇਖਾ ਤਿਆਰ ਕੀਤੀ ਗਈ। ਅਖ਼ੀਰ ਵਿੱਚ ਵਿੱਚ ਲਛਮਣ ਮਲੂਕਾ ਵੱਲੋਂ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ।

Total Views: 20 ,
Real Estate