ਇਰਾਨ ਨੇ ਚਾਗੋਸ ਦੀਪ ਸਮੂਹ ਵਿੱਚ ਸਥਿਤ ਅਮਰੀਕਾ ਅਤੇ ਬ੍ਰਿਟੇਨ ਦੇ ਸਾਂਝੇ ਫੌਜੀ ਅੱਡੇ ਡਿਆਗੋ ਗਾਰਸੀਆ ਵੱਲ ਦੋ ਮੱਧ-ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਵਾਲ ਸਟਰੀਟ ਜਰਨਲ ਦੀ ਰਿਪੋਰਟ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਮਿਜ਼ਾਈਲ ਰਸਤੇ ਵਿੱਚ ਹੀ ਫੇਲ੍ਹ ਹੋ ਗਈ, ਜਦਕਿ ਦੂਜੀ ਨੂੰ ਰੋਕਣ ਲਈ ਅਮਰੀਕੀ ਜੰਗੀ ਜਹਾਜ਼ ਨੇ SM-3 ਇੰਟਰਸੈਪਟਰ ਮਿਜ਼ਾਈਲ ਛੱਡੀ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਮਿਜ਼ਾਈਲ ਸਫਲਤਾਪੂਰਵਕ ਰੋਕੀ ਗਈ ਸੀ ਜਾਂ ਨਹੀਂ। ਇਹ ਹਮਲਾ ਇਸ ਲਈ ਅਹਿਮ ਹੈ ਕਿਉਂਕਿ ਡਿਆਗੋ ਗਾਰਸੀਆ ਇਰਾਨ ਤੋਂ ਲਗਪਗ 4,000 ਕਿਲੋਮੀਟਰ ਦੂਰ ਹੈ, ਜਦਕਿ ਇਰਾਨ ਨੇ ਜਨਤਕ ਤੌਰ ‘ਤੇ ਆਪਣੀ ਮਿਜ਼ਾਈਲ ਸਮਰੱਥਾ ਸਿਰਫ 2,000 ਕਿਲੋਮੀਟਰ ਤੱਕ ਹੋਣ ਦਾ ਦਾਅਵਾ ਕੀਤਾ ਸੀ।
Total Views: 34 ,
Real Estate















