ਸਾਂ ਫਰਾਂਸਿਸਕੋ ਦੀ ਇੱਕ ਜਿਊਰੀ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਐਲਨ ਮਸਕ ਨੂੰ 2022 ਵਿੱਚ ਟਵਿੱਟਰ ਖਰੀਦਣ ਦੇ ਸੌਦੇ ਦੌਰਾਨ ਨਿਵੇਸ਼ਕਾਂ ਨੂੰ ਜਾਣਬੁੱਝ ਕੇ ਗੁਮਰਾਹ ਕਰਨ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਮੰਨਿਆ ਕਿ ਮਸਕ ਨੇ ਟਵਿੱਟਰ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਹੇਠਾਂ ਸੁੱਟਣ ਲਈ ਜਾਣਬੁੱਝ ਕੇ ਗਲਤ ਬਿਆਨ ਦਿੱਤੇ ਜਿਸ ਨਾਲ ਹਜ਼ਾਰਾਂ ਨਿਵੇਸ਼ਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ। ਜਿਊਰੀ ਨੇ ਨਿਵੇਸ਼ਕਾਂ ਨੂੰ ਹਰਜਾਨੇ ਵਜੋਂ ਪ੍ਰਤੀ ਸ਼ੇਅਰ 3 ਤੋਂ 8 ਡਾਲਰ ਦੇਣ ਦਾ ਫੈਸਲਾ ਸੁਣਾਇਆ ਹੈ ਜੋ ਕੁੱਲ ਮਿਲਾ ਕੇ ਲਗਪਗ 2.1 ਬਿਲੀਅਨ ਡਾਲਰ (ਕਰੀਬ 210 ਕਰੋੜ ਡਾਲਰ) ਬਣਦਾ ਹੈ। ਹਾਲਾਂਕਿ, ਅਦਾਲਤ ਨੇ ਮਸਕ ਨੂੰ ਧੋਖਾਧੜੀ ਦੇ ਕੁਝ ਦੋਸ਼ਾਂ ਤੋਂ ਇਹ ਕਹਿ ਕੇ ਬਰੀ ਕਰ ਦਿੱਤਾ ਕਿ ਉਸ ਨੇ ਕੋਈ ਪੂਰੀ ਯੋਜਨਾਬੱਧ ਸਾਜ਼ਿਸ਼ ਨਹੀਂ ਘੜੀ ਸੀ।
Total Views: 34 ,
Real Estate















