ਬ੍ਰਿਟਿਸ਼ ਕੋਲੰਬੀਆ ਤੋਂ ਭਾਰਤੀ ਮੂਲ ਦੀ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਰਮਨਦੀਪ ਰਾਏ ਨੂੰ ਵਿਸ਼ਵਾਸਘਾਤ ਦੇ ਮਾਮਲੇ ਵਿੱਚ ਦੋ ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਉਹ ਕਮਿਊਨਿਟੀ ਵਿੱਚ ਰਹਿ ਕੇ ਭੁਗਤੇਗੀ।ਇਹ ਮਾਮਲਾ ਪੋਰਟ ਕੋਕਿਟਲਮ ਸਥਿਤ ਨਾਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਨਾਲ ਜੁੜਿਆ ਹੋਇਆ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਦੋਵੇਂ ਜੇਲ੍ਹ ਦੇ ਫੋਨ ਸਿਸਟਮ ਅਤੇ ਸੈੱਲ ਫੋਨ ਰਾਹੀਂ ਆਪਸ ਵਿੱਚ ਗੱਲਬਾਤ ਕਰਦੇ ਸਨ।ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੈਦੀ ਨੂੰ ਸੈੱਲ ਫੋਨ ਕਿਵੇਂ ਮਿਲਿਆ, ਪਰ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਰਾਏ ਉਸ ਨੂੰ ਜਾਂਚ ਤੋਂ ਬਚਣ ਲਈ ਕੁਝ ਥਾਵਾਂ ‘ਤੇ ਫੋਨ ਨਾ ਲੁਕਾਉਣ ਦੀ ਸਲਾਹ ਦਿੰਦੀ ਸੀ।ਰਾਏ ਦੇ ਵਕੀਲ ਗਗਨ ਨਾਹਲ ਨੇ ਕਿਹਾ ਕਿ ਉਨ੍ਹਾਂ ਦੀ ਮੁਵੱਕਿਲ ਨੇ ਆਪਣੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਅਤੇ ਮੰਨਿਆ ਕਿ ਉਸ ਤੋਂ ਗਲਤੀ ਹੋਈ ਹੈ।
Total Views: 34 ,
Real Estate




















