ਪਾਕਿਸਤਾਨ ਦਾ ਕਾਰਾ, ਹਸਪਤਾਲ ‘ਤੇ ਬੰਬਾਰੀ !

ਪਾਕਿਸਤਾਨ ਵਲੋਂ ਸੋਮਵਾਰ ਰਾਤੀਂ ਕਾਬੁਲ ਦੇ ਇਕ ਹਸਪਤਾਲ ਉੱਤੇ ਕੀਤੀ ਬੰਬਾਰੀ ਵਿਚ 400 ਤੋਂ ਵੱਧ ਮੌਤਾਂ ਅਤੇ 250 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ । ਪਾਕਿਸਤਾਨ ਨੇ ਇਸ ਬੰਬਾਰੀ ਬਾਰੇ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਵਲੋਂ ਲਾਏ ਦੋਸ਼ਾਂ ਨੂੰ ‘ਮਨਘੜਤ’ ਤੇ ‘ਕੂੜ-ਪ੍ਰਚਾਰ’ ਕਰਾਰ ਦਿਤਾ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਅਫ਼ਗਾਨਿਸਤਾਨ ਦੇ ਕਾਬੁਲ ਤੇ ਨੰਗਰਹਾਰ ਸੂਬਿਆਂ ਵਿਚ ਸਿਰਫ਼ ਫ਼ੌਜੀ ਅੱਡਿਆਂ ਉੱਤੇ ਬੰਬਾਰੀ ਕੀਤੀ, ਸਿਵਲੀਅਨ ਇਲਾਕਿਆਂ ਉੱਤੇ ਨਹੀਂ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਕਾਬੁਲ ਦੇ ਹਸਪਤਾਲ ਨੂੰ ਬੰਬਾਂ ਦਾ ਨਿਸ਼ਾਨਾ ਬਣਾਇਆ ਇਸ ਹਸਪਤਾਲ ਵਿਚ ਦੋ ਹਜ਼ਾਰ ਦੇ ਕਰੀਬ ਮਰੀਜ਼ ਦਾਖ਼ਲ ਸਨ।ਤਿੰਨ ਬੰਬ ਇਸ ਹਸਪਤਾਲ ਦੇ ਦੋ ਜਨਰਲ ਵਾਰਡਾਂ ਉੱਪਰ ਡਿੱਗੇ ਜਿਸ ਕਾਰਨ ਉਨ੍ਹਾਂ ਇਮਾਰਤਾਂ ਨੂੰ ਅੱਗ ਲੱਗ ਗਈ ਅਤੇ ਬਹੁਤ ਸਾਰੇ ਮਰੀਜ਼ ਝੁਲਸ ਗਏ।

Total Views: 36 ,
Real Estate