11 ਭਾਰਤੀ ਨਾਗਰਿਕਾਂ ਉਤੇ ਅਮਰੀਕੀ ਫੈਡਰਲ ਵਕੀਲਾਂ ਨੇਵੀਜ਼ਾ ਧੋਖਾਧੜੀ ਦੇ ਦੋਸ਼ ਲਗਾਏ ਹਨ। ਇਹ ਅਮਰੀਕਾ ’ਚ ਗੈਰਕਾਨੂੰਨੀ ਤੌਰ ਉਤੇ ਰਹਿ ਰਹੇ ਸਨ ਅਤੇ ਉਨ੍ਹਾਂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਸੁਪਰਮਾਰਕੀਟਾਂ ਤੇ ਫਾਸਟ ਫੂਡ ਰੈਸਟੋਰੈਂਟਾਂ ’ਚ ਨਕਲੀ ਲੁੱਟਾਂ ਕਰਵਾਈਆਂ ਤਾਂ ਜੋ ਕਰਮਚਾਰੀ ਖ਼ੁਦ ਨੂੰ ਅਪਰਾਧ ਦੇ ਪੀੜਤ ਵਜੋਂ ਦਰਸਾ ਸਕਣ ਅਤੇ ‘ਯੂ ਵੀਜ਼ਾ’ ਲਈ ਅਰਜ਼ੀ ਦੇ ਸਕਣ।ਜਸਟਿਸ ਡਿਪਾਰਟਮੈਂਟ ਦੇ ਬਿਆਨ ਅਨੁਸਾਰ, ‘‘ਇਹ ਨਕਲੀ ਲੁੱਟਾਂ ਦਾ ਮਕਸਦ ਸੀ ਕਿ ਕਰਮਚਾਰੀ ਕਾਨੂੰਨੀ ਕਾਰਵਾਈ ’ਚ ਸਹਿਯੋਗੀ ਬਣ ਕੇ ਗ੍ਰੀਨ ਕਾਰਡ ਦੀ ਰਾਹਦਾਰੀ ਪ੍ਰਾਪਤ ਕਰ ਸਕਣ।’’ ਇਸ ਮਾਮਲੇ ’ਚ ਜਿਤੇਂਦਰ ਕੁਮਾਰ ਪਟੇਲ (39), ਮਹੇਸ਼ ਕੁਮਾਰ ਪਟੇਲ (36), ਸੰਜੇ ਕੁਮਾਰ ਪਟੇਲ (45), ਦੀਪਿਕਾ ਬੇਨ ਪਟੇਲ (40), ਰਮੇਸ਼ ਭਾਈ ਪਟੇਲ (52), ਅਮਿਤਾ ਬੇਨ ਪਟੇਲ (43), ਰੌਣਕ ਕੁਮਾਰ ਪਟੇਲ (28), ਸੰਗੀਤਾ ਬੇਨ ਪਟੇਲ (36), ਮਿਨਕੇਸ਼ ਪਟੇਲ (42), ਸੋਨਲ ਪਟੇਲ (42) ਅਤੇ ਮਿਤੁਲ ਪਟੇਲ (40) ਵਿਰੁਧ ਵੀਜ਼ਾ ਧੋਖਾਧੜੀ ਦੀ ਸਾਜ਼ਸ਼ ਰਚਣ ਦੇ ਦੋਸ਼ ਲਗਾਏ ਗਏ ਹਨ।ਇਹ ਸਾਰੇ ਵੱਖੋ-ਵੱਖ ਅਮਰੀਕੀ ਸੂਬਿਆਂ ’ਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ
ਅਮਰੀਕਾ ’ਚ 11 ਭਾਰਤੀ ਨਾਗਰਿਕਾਂ ਉਤੇ ਵੀਜ਼ਾ ਧੋਖਾਧੜੀ ਦੇ ਦੋਸ਼
Total Views: 41 ,
Real Estate















