ਏਅਰਲਾਈਨ ਇੰਡੀਗੋ (IndiGo) ਨੇ ਐਲਾਨ ਕੀਤਾ ਹੈ ਕਿ ਉਹ 14 ਮਾਰਚ ਤੋਂ ਆਪਣੀਆਂ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਫਿਊਲ ਚਾਰਜ ਲਗਾਉਣ ਜਾ ਰਹੀ ਹੈ। ਇਹ ਫੈਸਲਾ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਹਵਾਈ ਜਹਾਜ਼ ਦੇ ਬਾਲਣ (ATF) ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਕਰਕੇ ਲਿਆ ਗਿਆ ਹੈ। ਹੁਣ ਯਾਤਰੀਆਂ ਨੂੰ ਟਿਕਟ ਬੁੱਕ ਕਰਵਾਉਣ ਸਮੇਂ 425 ਰੁਪਏ ਤੋਂ ਲੈ ਕੇ 2,300 ਰੁਪਏ ਤੱਕ ਵਾਧੂ ਚਾਰਜ ਦੇਣਾ ਪਵੇਗਾ। ਇਹ ਨਵੇਂ ਰੇਟ 14 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਸਾਰੀਆਂ ਨਵੀਆਂ ਬੁਕਿੰਗਾਂ ‘ਤੇ ਲਾਗੂ ਹੋਣਗੇ।ਏਅਰਲਾਈਨ ਨੇ ਵੱਖ-ਵੱਖ ਰੂਟਾਂ ਲਈ ਫਿਊਲ ਚਾਰਜ ਦੀ ਰਾਸ਼ੀ ਵੱਖ-ਵੱਖ ਤੈਅ ਕੀਤੀ ਹੈ। ਘਰੇਲੂ ਉਡਾਣਾਂ ਅਤੇ ਭਾਰਤੀ ਉਪ-ਮਹਾਂਦੀਪ ਦੇ ਦੇਸ਼ਾਂ ਲਈ ਇਹ ਚਾਰਜ 425 ਰੁਪਏ ਹੋਵੇਗਾ। ਮਿਡਲ ਈਸਟ (ਖਾੜੀ ਦੇਸ਼ਾਂ) ਲਈ 900 ਰੁਪਏ, ਦੱਖਣ-ਪੂਰਬੀ ਏਸ਼ੀਆ, ਚੀਨ ਅਤੇ ਅਫਰੀਕਾ ਦੀਆਂ ਉਡਾਣਾਂ ਲਈ 1,800 ਰੁਪਏ, ਅਤੇ ਯੂਰਪ ਜਾਣ ਵਾਲੀਆਂ ਉਡਾਣਾਂ ਲਈ ਸਭ ਤੋਂ ਵੱਧ 2,300 ਰੁਪਏ ਸਰਚਾਰਜ ਵਜੋਂ ਵਸੂਲੇ ਜਾਣਗੇ।
Total Views: 26 ,
Real Estate















