ਗੈਸ ਸਿਲੰਡਰ ਖੋਹ ਕੇ ਭੱਜੇ 2 ਲੁਟੇਰੇ

ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ ਦਿੱਤਾ ਹੈ। ਪੰਜਾਬ ’ਚ ਅੱਜ ਗੈਸ ਏਜੰਸੀਆਂ ਅੱਗੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਕਈ ਸ਼ਹਿਰਾਂ ’ਚ ਝਗੜੇ ਹੋਏ ਹਨ ਤੇ ਪ੍ਰਦਰਸ਼ਨ ਵੀ ਹੋਣ ਲੱਗੇ ਹਨ। ਪੰਜਾਬ ਸਰਕਾਰ ਨੇ ਸੂਬਾਈ ਪੱਧਰ ’ਤੇ ਰਸੋਈ ਗੈਸ ਦੀ ਜਮ੍ਹਾਖ਼ੋਰੀ ਖ਼ਿਲਾਫ਼ ਮੁਹਿੰਮ ਵਿੱਢੀ ਹੈ ਅਤੇ ਸੈਂਕੜੇ ਗੈਸ ਸਿਲੰਡਰ ਜ਼ਬਤ ਕੀਤੇ ਹਨ।ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ’ਚ ਗੈਸ ਏਜੰਸੀ ਦੇ ਮੈਨੇਜਰ ਅਤੇ ਗਾਹਕ ਵਿਚਾਲੇ ਹੱਥੋਪਾਈ ਹੋਈ।ਲੁਧਿਆਣਾ ਦੇ ਸ਼ਾਂਤੀ ਨਗਰ ਦੇ ਰਮੇਸ਼ ਕੁਮਾਰ ਤੋਂ ਦੋ ਸਕੂਟਰ ਸਵਾਰ ਗੈਸ ਸਿਲੰਡਰ ਖੋਹ ਕੇ ਭੱਜ ਗਏ। ਉਹ ਸਾਈਕਲ ’ਤੇ ਗੈਸ ਸਿਲੰਡਰ ਲੈ ਕੇ ਆ ਰਿਹਾ ਸੀ। ਪੰਜਾਬ ’ਚ ਇਸ ਵੇਲੇ ਤਿੰਨ ਕੰਪਨੀਆਂ ਦੀਆਂ 864 ਗੈਸ ਏਜੰਸੀਆਂ ਹਨ, ਜਿਨ੍ਹਾਂ ਤੋਂ ਪ੍ਰਤੀ ਮਹੀਨਾ 28 ਤੋਂ 30 ਲੱਖ ਗੈਸ ਸਿਲੰਡਰਾਂ ਦੀ ਖ਼ਪਤ ਹੁੰਦੀ ਹੈ। ਫੈਡਰੇਸ਼ਨ ਆਫ਼ ਐੱਲ ਪੀ ਜੀ ਗੈਸ ਡਿਸਟ੍ਰੀਬਿਊਟਰਜ਼ ਆਫ਼ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦੱਸਿਆ ਕਿ ਗੈਸ ਸੰਕਟ ਕਾਰਨ ਹੁਣ ਝਗੜੇ ਹੋ ਰਹੇ ਹਨ। ਉਨ੍ਹਾਂ ਪੰਜਾਬ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਗੈਸ ਏਜੰਸੀਆਂ ਦੇ ਸਟਾਫ਼ ਤੇ ਲੇਬਰ ਦੀ ਜਾਨ-ਮਾਲ ਦੀ ਰੱਖਿਆ ਦਾ ਮਾਮਲਾ ਉਠਾਇਆ ਹੈ। ਪੰਜਾਬ ’ਚ ਇਸ ਵੇਲੇ ਰਸੋਈ ਗੈਸ ਦੇ 32.94 ਲੱਖ ਖ਼ਪਤਕਾਰ ਹਨ।

Total Views: 35 ,
Real Estate