ਫਲਾਈਟਾਂ ਰੱਦ ਹੋਣ ਕਾਰਨ ਫਸੇ ਮੁਸਾਫਰਾਂ ਦੇ ਰਹਿਣ-ਖਾਣ ਦਾ ਸਾਰਾ ਖਰਚਾ ਚੁੱਕੇਗੀ UAE ਸਰਕਾਰ

ਮੱਧ-ਪੂਰਬ (Middle East) ਵਿੱਚ ਜਾਰੀ ਜੰਗੀ ਹਾਲਾਤ ਅਤੇ ਫਲਾਈਟਾਂ ਦੇ ਵੱਡੇ ਪੱਧਰ ‘ਤੇ ਰੱਦ ਹੋਣ ਕਾਰਨ ਯੂ.ਏ.ਈ. (UAE) ਦੀ ਸਰਕਾਰ ਨੇ ਫਸੇ ਹੋਏ ਮੁਸਾਫਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਯੂ.ਏ.ਈ. ਦੀ ਜਨਰਲ ਸਿਵਲ ਐਵੀਏਸ਼ਨ ਅਥਾਰਟੀ (GCAA) ਨੇ ਸਪੱਸ਼ਟ ਕੀਤਾ ਹੈ ਕਿ ਉਹ ਪ੍ਰਭਾਵਿਤ ਮੁਸਾਫਰਾਂ ਦੇ ਰਹਿਣ (Accommodation) ਅਤੇ ਖਾਣ-ਪੀਣ (Sustenance) ਦਾ ਸਾਰਾ ਖਰਚਾ ਖੁਦ ਚੁੱਕੇਗੀ।ਪਿਛਲੇ ਕੁਝ ਘੰਟਿਆਂ ਵਿੱਚ ਲਗਭਗ 20,200 ਮੁਸਾਫਰਾਂ ਨੂੰ ਅਸਥਾਈ ਰਿਹਾਇਸ਼, ਖਾਣਾ ਅਤੇ ਮੁੜ-ਬੁਕਿੰਗ (Rebooking) ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਅਥਾਰਟੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਫਲਾਈਟਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਨਹੀਂ ਹੁੰਦਾ, ਫਸੇ ਹੋਏ ਮੁਸਾਫਰਾਂ ਦੇ ਰਿਹਾਇਸ਼ੀ ਖਰਚੇ ਯੂ.ਏ.ਈ. ਸਰਕਾਰ ਵੱਲੋਂ ਦਿੱਤੇ ਜਾਣਗੇ। ਦੂਜੇ ਮੁਲਕਾਂ ਨੂੰ ਜਾਣ ਵਾਲੇ (Transit) ਮੁਸਾਫਰਾਂ ਲਈ ਵੀ ਹੋਟਲਾਂ ਅਤੇ ਜ਼ਰੂਰੀ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।

Total Views: 25 ,
Real Estate