ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਖਲੀਫਾ ਸਿਰਾਜੁਦੀਨ ਹੱਕਾਨੀ ਨੇ ਖੋਸਤ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪਾਕਿਸਤਾਨ ਨੂੰ ਚੇਤਾਵਨੀ ਜਾਰੀ ਕੀਤੀ ਹੈ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਇੱਕ ਉਪਦੇਸ਼ ਵਿੱਚ ਹੱਕਾਨੀ ਨੇ ਕਿਹਾ ਕਿ ਅਫਗਾਨ ਲੋਕ ਇੱਕਜੁੱਟ ਹੋ ਕੇ ਪਾਕਿਸਤਾਨ ਵਿਰੁੱਧ ਲੜਨ ਲਈ ਤਿਆਰ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਇਤਿਹਾਸ ਤੋਂ ਸਿੱਖਣ ਦੀ ਸਲਾਹ ਵੀ ਦਿੱਤੀ ਹੈ।ਰਿਪੋਰਟ ਅਨੁਸਾਰ ਸਿਰਾਜੁਦੀਨ ਹੱਕਾਨੀ ਨੇ ਪਾਕਿਸਤਾਨ ਨੂੰ ਆਪਣਾ ਨਕਸ਼ਾ ਬਦਲਣ ਦੀ ਧਮਕੀ ਦਿੱਤੀ ਹੈ। ਉਸਨੇ ਕਿਹਾ, ਜੇਕਰ ਉਹ ਪਾਕਿਸਤਾਨ ਵਿਰੁੱਧ ਜੰਗ ਛੇੜਦੇ ਹਨ, ਭਾਵੇਂ ਇੱਕ ਦਿਨ ਲਈ ਵੀ, ਤਾਂ ਉਹ ਪਾਕਿਸਤਾਨ ਦਾ ਨਕਸ਼ਾ ਬਦਲ ਦੇਣਗੇ।
Total Views: 25 ,
Real Estate


















