ਚੀਨ ਨੇ Pakistan-Afganistan ਨੂੰ ਜੰਗਬੰਦੀ ਦੀ ਕੀਤੀ ਅਪੀਲ ,ਵਧਦੇ ਸੰਘਰਸ਼ ’ਤੇ ਬੀਜਿੰਗ ਨੇ ਜਤਾਈ ਡੂੰਘੀ ਚਿੰਤਾ

Taliban security personnel stand guard near the Torkham border crossing between Afghanistan and Pakistan in the Nangarhar province.

ਚੀਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਵਧ ਰਹੇ ਫੌਜੀ ਟਕਰਾਅ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਦੋਵਾਂ ਗੁਆਂਢੀ ਦੇਸ਼ਾਂ ਨੂੰ ਤੁਰੰਤ ਜੰਗਬੰਦੀ (Ceasefire) ਕਰਨ ਦੀ ਅਪੀਲ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਪੇਈਚਿੰਗ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚੀਨ ਇਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸੰਘਰਸ਼ ਦੌਰਾਨ ਹੋਏ ਜਾਨੀ ਨੁਕਸਾਨ ’ਤੇ ਬੇਹੱਦ ਦੁਖੀ ਹੈ।ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਚੀਨ ਦੇ ਕਰੀਬੀ ਦੋਸਤ ਹਨ, ਇਸ ਲਈ ਚੀਨ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਰਾਹੀਂ ਆਪਣੇ ਮਤਭੇਦਾਂ ਨੂੰ ਹੱਲ ਕਰਨ ਦੀ ਅਪੀਲ ਕਰਦਾ ਹੈ ਤਾਂ ਜੋ ਖੇਤਰ ਵਿੱਚ ਅਮਨ-ਸ਼ਾਂਤੀ ਬਹਾਲ ਹੋ ਸਕੇ।

Total Views: 25 ,
Real Estate