ਭਾਖੜਾ ਡੈਮ ਦੇ ਜਲ ਭੰਡਾਰ ਵਿੱਚ ਪਾਣੀ ਲਗਾਤਾਰ ਉੱਚ ਪੱਧਰ ’ਤੇ ਰਹਿਣ ਕਾਰਨ ਡੈਮ ਦੇ ਢਾਂਚੇ ਵਿੱਚ ਵਾਧੂ ਝੁਕਾਅ ਦੇਖਿਆ ਗਿਆ ਹੈ। ਸੂਤਰਾਂ ਅਨੁਸਾਰ, ਹਾਲੀਆ ਤਕਨੀਕੀ ਨਿਰੀਖਣਾਂ ਤੋਂ ਪਤਾ ਲੱਗਾ ਹੈ ਕਿ ਇਹ ਝੁਕਾਅ ਅਸਲ ਡਿਜ਼ਾਈਨ ਦੀਆਂ ਹੱਦਾਂ ਤੋਂ ਬਾਹਰ ਚਲਾ ਗਿਆ ਹੈ।ਜਾਣਕਾਰੀ ਅਨੁਸਾਰ ਡੈਮ ਦੇ ਝੁਕਾਅ ਦੀ ਡਿਜ਼ਾਈਨ ਕੀਤੀ ਹੱਦ 1.03 ਇੰਚ ਸੀ ਜਦਕਿ ਇਸ ਸਾਲ ਡੈਮ ਵਿੱਚ ਵੱਧ ਤੋਂ ਵੱਧ 1.17770 ਇੰਚ ਦਾ ਝੁਕਾਅ ਦਰਜ ਕੀਤਾ ਗਿਆ। ਬੀਤੇ ਦਿਨ ਇਹ ਝੁਕਾਅ 1.04 ਇੰਚ ਰਿਹਾ, ਜੋ ਕਿ ਅਜੇ ਵੀ ਡਿਜ਼ਾਈਨ ਕੀਤੀ ਗਈ ਹੱਦ ਤੋਂ ਵੱਧ ਹੈ। ਇਹ ਦਰਸਾਉਂਦਾ ਹੈ ਕਿ ਲੰਬੇ ਸਮੇਂ ਤੋਂ ਪਾਣੀ ਦਾ ਪੱਧਰ ਵੱਧ ਰਹਿਣ ਕਾਰਨ ਡੈਮ ਦੇ ਕੰਕਰੀਟ ਗ੍ਰੈਵਿਟੀ ਢਾਂਚੇ ’ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ।ਸੂਤਰਾਂ ਨੇ ਦੱਸਿਆ ਕਿ ਭਾਖੜਾ ਜਲ ਭੰਡਾਰ ਦੀ ਪਾਣੀ ਭੰਡਾਰਨ ਦੀ ਵੱਧ ਤੋਂ ਵੱਧ ਸਮਰੱਥਾ 1,680 ਫੁੱਟ ਹੈ, ਜਦਕਿ ਘੱਟੋ-ਘੱਟ ਪੱਧਰ 1,462 ਫੁੱਟ ਹੈ। ਹਾਲਾਂਕਿ, ਪਿਛਲੇ ਕਈ ਸਾਲਾਂ ਤੋਂ ਜਲ ਭੰਡਾਰ ’ਚ ਪਾਣੀ ਦਾ ਪੱਧਰ 1,550 ਫੁੱਟ ਤੋਂ ਹੇਠਾਂ ਨਹੀਂ ਡਿੱਗਿਆ ਹੈ। ਇਸ ਸਥਿਤੀ ਕਾਰਨ ਡੈਮ ਆਪਣੇ ਅਸਲ ਸੰਤੁਲਨ ਵਾਲੀ ਸਥਿਤੀ ਵਿੱਚ ਪੂਰੀ ਤਰ੍ਹਾਂ ਵਾਪਸ ਨਹੀਂ ਆ ਸਕਿਆ ਹੈ। ਉੱਧਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਮੰਨਿਆ ਕਿ ਡੈਮ ਦੇ ਢਾਂਚੇ ਵਿੱਚ ਝੁਕਾਅ ਡਿਜ਼ਾਈਨਸ਼ੁਦਾ ਪੱਧਰ ਤੋਂ ਵੱਧ ਹੈ।
ਭਾਖੜਾ ਡੈਮ ਦੇ ਢਾਂਚੇ ਵਿੱਚ ਝੁਕਾਅ ਦੇਖਿਆ ਗਿਆ!
Total Views: 4 ,
Real Estate



















