ਸੂਰਜਕੁੰਡ ਮੇਲਾ ਹਾਦਸਾ: ਝੂਲਾ ਸੰਚਾਲਕ ਖ਼ਿਲਾਫ਼ ‘ਗੈਰ-ਇਰਾਦਤਨ ਕਤਲ’ ਦਾ ਕੇਸ ਦਰਜ

ਫਰੀਦਾਬਾਦ ਦੇ ਪ੍ਰਸਿੱਧ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਵਿੱਚ ਝੂਲਾ ਡਿੱਗਣ ਕਾਰਨ ਹੋਈ ਪੁਲੀਸ ਇੰਸਪੈਕਟਰ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਪੁਲੀਸ ਨੇ ਹਿਮਾਚਲ ਫਨ ਕੇਅਰ ਦੇ ਮਾਲਕ ਮੁਹੰਮਦ ਸ਼ਾਕਿਰ ਅਤੇ ਉਸ ਦੇ ਸਟਾਫ਼ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 105 ਗੈਰ-ਇਰਾਦਤਨ ਕਤਲ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ।ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀ.ਸੀ.ਪੀ. (ਅਪਰਾਧ) ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ, ਜੋ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਦੇ ਹਰ ਪਹਿਲੂ ਦੀ ਜਾਂਚ ਕਰੇਗੀ।

Total Views: 51 ,
Real Estate