JK: ਡੋਡਾ ਵਿਚ ਫੌਜੀ ਵਾਹਨ ਖੱਡ ’ਚ ਡਿੱਗਿਆ, ਦਸ ਜਵਾਨਾਂ ਦੀ ਗਈ ਜਾਨ

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਫੌਜ ਦਾ ਵਾਹਨ ਡੂੰਘੀ ਖੱਡ ਵਿਚ ਡਿੱਗਣ ਨਾਲ ਫੌਜ ਦੇ ਦਸ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖਮੀ ਹੋ ਗਏ। ਹਾਦਸਾ ਭੱਦਰਵਾਹ-ਚੰਬਾ ਅੰਤਰਰਾਜੀ ਰੋਡ ’ਤੇ ਖੰਨੀ ਟੌਪ ’ਤੇ ਹੋਇਆ।ਅਧਿਕਾਰੀਆਂ ਨੇ ਦੱਸਿਆ ਕਿ ਬੁਲੇਟ-ਪਰੂਫ ਫੌਜੀ ਵਾਹਨ, ਜਿਸ ਵਿੱਚ ਕੁੱਲ 17 ਜਵਾਨ ਸਵਾਰ ਸਨ, ਇੱਕ ਉੱਚੀ ਚੌਕੀ ਵੱਲ ਜਾ ਰਿਹਾ ਸੀ ਜਦੋਂ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਗੱਡੀ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ।

Total Views: 50 ,
Real Estate