ਭਾਰਤੀ ਥਲ ਸੈਨਾ ਦੀ ਸਿੱਖ ਰੈਜਮੈਂਟ ਨੇ ਮੰਗਲਵਾਰ ਨੂੰ ਇਕ ਅਪੀਲ ਜਾਰੀ ਕਰ ਕੇ ਪੰਜਾਬ ਦੀ ਨੌਜਵਾਨੀ ਨੂੰ ਇਸ ਰੈਜਮੈਂਟ ਵਿਚ ਭਰਤੀ ਹੋਣ ਦਾ ਸੱਦਾ ਦਿਤਾ ਅਤੇ ਨਾਲ ਹੀ ਸਿੱਖ ਸੰਸਥਾਵਾਂ ਨੂੰ ਵੀ ਇਸ ਕਾਰਜ ਵਿਚ ਯੋਗਦਾਨ ਪਾਉਣ ਲਈ ਕਿਹਾ। ਪਿਛਲੇ ਇਕ ਦਹਾਕੇ ਦੌਰਾਨ ਇਹ ਛੇਵੀਂ ਵਾਰ ਹੈ ਜਦੋਂ ਥਲ ਸੈਨਾ ਨੇ ਸਿੱਖ ਰੈਜਮੈਂਟ ਵਿਚ ਨਫ਼ਰੀ ਦੀ ਘਾਟ ਦਾ ਜ਼ਿਕਰ ਕਰਦਿਆਂ ਪੰਜਾਬ-ਹਰਿਆਣਾ ਦੇ ਸਿੱਖ ਨੌਜਵਾਨਾਂ ਨੂੰ ਇਸ ਰੈਜਮੈਂਟ ਦੀ ਵਿਲੱਖਣਤਾ ਤੇ ਵੀਰਤਾ ਬਰਕਰਾਰ ਰੱਖਣ ਵਿਚ ਹਿੱਸਾ ਪਾਉਣ ਦਾ ਸੱਦਾ ਦਿਤਾ ਹੈ।ਸਿੱਖ ਰੈਜਮੈਂਟ ਭਾਰਤੀ ਥਲ ਸੈਨਾ ਦੀਆਂ ਸਭ ਤੋਂ ਪੁਰਾਣੀਆਂ ਰੈਜਮੈਂਟਾਂ ਵਿਚੋਂ ਇਕ ਹੈ। ਸਿੱਖ ਰੈਜਮੈਂਟ ਦੀਆਂ ਇਸ ਵੇਲੇ 20 ਨਿਯਮਿਤ ਬਟਾਲੀਅਨਾਂ ਹਨ। ਇਨ੍ਹਾਂ ਤੋਂ ਇਲਾਵਾ ਟੈਰੀਟੋਰੀਅਲ ਆਰਮੀ ਦੀਆਂ ਤਿੰਨ ਅਤੇ ਰਾਸ਼ਟਰੀਆ ਰਾਈਫ਼ਲਜ਼ ਦੀ ਇਕ ਬਟਾਲੀਅਨ ਇਸ ਰੈਜਮੈਂਟ ਨਾਲ ਜੁੜੀਆਂ ਹੋਈਆਂ ਹਨ। ਇਸ ਰੈਜਮੈਂਟ ਨੂੰ ਅਕਸਰ ਭਾਰਤੀ ਥਲ ਸੈਨਾ ਦੇ ਅਕਸ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਕਿ ਸਿੱਖ ਭਾਈਚਾਰੇ ਲਈ ਫ਼ਖ਼ਰ ਵਾਲੀ ਗੱਲ ਹੈ। ਥਲ ਸੈਨਾ ਵਿਚ ਸਿੱਖਾਂ ਦੀ ਨਫ਼ਰੀ ਦਾ ਅਨੁਪਾਤ ਭਾਵੇਂ ਘੱਟਦਾ ਜਾ ਰਿਹਾ ਹੈ, ਫਿਰ ਵੀ ਭਾਰਤ ਦੀ ਕੁਲ ਵਸੋਂ ਦਾ 1.86 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਥਲ ਸੈਨਾ ਵਿਚ ਸਿੱਖਾਂ ਦੀ ਸ਼ਮੂਲੀਅਤ ਦੀ ਫ਼ੀਸਦ 8 ਦੇ ਆਸ-ਪਾਸ ਮੰਨੀ ਜਾਂਦੀ ਹੈ। ਇਸੇ ਤਰ੍ਹਾਂ 90 ਤਿੰਨ ਸਿਤਾਰਾ ਜਨਰਲਾਂ (ਲੈਫ਼ਟੀਨੈਂਟ ਜਨਰਲਾਂ) ਵਿਚੋਂ 9 ਦੇ ਕਰੀਬ ਸਿੱਖ ਹੋਣਾ ਵੀ ਇਸ ਭਾਈਚਾਰੇ ਦੀ ਫ਼ੌਜੀ ਅਹਿਮੀਅਤ ਦਾ ਸਿੱਧਾ-ਸਪੱਸ਼ਟ ਪ੍ਰਤੀਕ ਹੈ।ਸਿੱਖ ਰੈਜਮੈਂਟ ਤੋਂ ਇਲਾਵਾ ਸਿੱਖ ਲਾਈਟ ਇਨਫੈਂਟਰੀ ਦੀਆਂ ਵੀ 23 ਦੇ ਕਰੀਬ ਬਟਾਲੀਅਨਾਂ ਹਨ। ਇਵੇਂ ਹੀ ਪੰਜਾਬ ਰੈਜਮੈਂਟ ਵਿਚ ਵੀ ਸਿੱਖ ਭਾਈਚਾਰੇ ਨੂੰ ਢੁਕਵੀਂ ਅਹਿਮੀਅਤ ਦਿਤੀ ਜਾਂਦੀ ਹੈ।
ਸਿੱਖ ਰੈਜਮੈਂਟ ਵਿਚ ਭਰਤੀ ਦੀ ਘਾਟ
Total Views: 53 ,
Real Estate



















