ਟਰੰਪ ਦਾ ਜਹਾਜ਼ ਹੋਇਆ ਖਰਾਬ

US ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਹਾਜ਼ ਏਅਰ ਫੋਰਸ ਵਨ ਸਵਿਟਜ਼ਰਲੈਂਡ ਲਈ ਰਵਾਨਾ ਹੋਣ ਤੋਂ ਲਗਭਗ ਇੱਕ ਘੰਟੇ ਬਾਅਦ ਜੁਆਇੰਟ ਬੇਸ ਐਂਡਰਿਊਜ਼ ਵਾਪਸ ਆ ਗਿਆ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਨੇ ਕਿਹਾ ਕਿ ਜਹਾਜ਼ ਨੂੰ ਉਡਾਣ ਭਰਨ ਤੋਂ ਬਾਅਦ ਇੱਕ ਮਾਮੂਲੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਸਾਵਧਾਨੀ ਵਜੋਂ ਵਾਪਸੀ ਕੀਤੀ ਗਈ।ਜਾਣਕਾਰੀ ਦਿੰਦਿਆਂ ਜਹਾਜ਼ ਵਿੱਚ ਸਵਾਰ ਇੱਕ ਪੱਤਰਕਾਰ ਦੇ ਦੱਸਿਆ ਕਿ ਟੇਕਆਫ ਤੋਂ ਬਾਅਦ ਪ੍ਰੈਸ ਕੈਬਿਨ ਦੀਆਂ ਲਾਈਟਾਂ ਥੋੜ੍ਹੇ ਸਮੇਂ ਲਈ ਬੰਦ ਹੋ ਗਈਆਂ। ਉਸ ਸਮੇਂ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਸੀ। ਉਡਾਣ ਦੇ ਲਗਭਗ ਅੱਧੇ ਘੰਟੇ ਬਾਅਦ ਪੱਤਰਕਾਰਾਂ ਨੂੰ ਸੂਚਿਤ ਕੀਤਾ ਗਿਆ ਕਿ ਜਹਾਜ਼ ਵਾਪਸ ਆ ਰਿਹਾ ਹੈ। ਏਅਰ ਫੋਰਸ ਵਨ ਵਾਸ਼ਿੰਗਟਨ, ਡੀ.ਸੀ. ਖੇਤਰ ਵਿੱਚ ਸੁਰੱਖਿਅਤ ਉਤਰਿਆ। ਫਿਰ ਰਾਸ਼ਟਰਪਤੀ ਦਾ ਵਫ਼ਦ ਇੱਕ ਬੈਕਅੱਪ ਜਹਾਜ਼ ‘ਤੇ ਸਵਿਟਜ਼ਰਲੈਂਡ ਦੇ ਦਾਵੋਸ ਲਈ ਰਵਾਨਾ ਹੋਇਆ।

Total Views: 41 ,
Real Estate