ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਭਾਰੀ ਮੀਂਹ ਅਤੇ ਹੜ੍ਹ ਦਾ ਕਹਿਰ ਇਸ ਵੇਲੇ ਬਰਪ ਰਿਹਾ ਹੈ। ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਇੱਕ ਭਿਆਨਕ ਗਰਮ ਖੰਡੀ ਤੂਫ਼ਾਨ ਨੇ ਦਸਤਕ ਦਿੱਤੀ ਹੋਈ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ‘ਰੇਡ ਵਾਰਨਿੰਗ’ ਜਾਰੀ ਕੀਤੀ ਗਈ ਹੈ।ਆਕਲੈਂਡ ਦੇ ਉੱਤਰ ਵਿੱਚ ਪੈਂਦੀ ਮਾਹੂਰੰਗੀ ਨਦੀ ਨੂੰ ਪਾਰ ਕਰਦੇ ਸਮੇਂ ਇੱਕ ਵਿਅਕਤੀ ਆਪਣੀ ਗੱਡੀ ਸਮੇਤ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 2-3 ਦਿਨਾਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਇੱਕ ਮਹੀਨੇ ਜਿੰਨਾ ਮੀਂਹ ਪੈ ਸਕਦਾ ਹੈ। ਕਈ ਥਾਵਾਂ ’ਤੇ 250 ਮਿਲੀਮੀਟਰ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Total Views: 46 ,
Real Estate



















