ਨਿਤਿਨ ਨਬੀਨ ਭਾਜਪਾ ਦੇ ਕੌਮੀ ਪ੍ਰਧਾਨ ਬਣੇ

ਨਿਤਿਨ ਨਬੀਨ ਨੂੰ ਮੰਗਲਵਾਰ ਨੂੰ ਰਸਮੀ ਤੌਰ ’ਤੇ ਭਾਜਪਾ ਦਾ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਉਹ ਜੇਪੀ ਨੱਢਾ ਦੀ ਥਾਂ ਲੈਣਗੇ ਅਤੇ ਪਾਰਟੀ ਲਈ ਇੱਕ ਨਵਾਂ ਅਧਿਆਇ ਸ਼ੁਰੂ ਕਰਨਗੇ। ਭਾਜਪਾ ਦੇਸ਼ ਦੀ ਰਾਜਨੀਤੀ ’ਤੇ ਆਪਣੀ ਪਕੜ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਿਟਰਨਿੰਗ ਅਫਸਰ ਕੇ. ਲਕਸ਼ਮਣ ਨੇ ਸੰਗਠਨਾਤਮਕ ਚੋਣਾਂ ਦੇ ਨਤੀਜੇ ਐਲਾਨਦਿਆਂ 45 ਸਾਲਾ ਨਬੀਨ ਨੂੰ ਚੋਣ ਦਾ ਸਰਟੀਫਿਕੇਟ ਸੌਂਪਿਆ। ਨਬੀਨ ਪਾਰਟੀ ਦੇ ਇਸ ਸਿਖਰਲੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਆਗੂ ਹਨ। ਇਸ ਮੌਕੇ ਭਾਜਪਾ ਹੈੱਡਕੁਆਰਟਰ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇਪੀ ਨੱਡਾ, ਸੀਨੀਅਰ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਸਮੇਤ ਹੋਰ ਆਗੂ ਮੌਜੂਦ ਸਨ।

Total Views: 64 ,
Real Estate