ਸਾਲਟ ਲੇਕ ਸਿਟੀ ਵਿੱਚ ਇੱਕ ਚਰਚ ਦੀ ਪਾਰਕਿੰਗ ਵਿੱਚ ਗੋਲੀਬਾਰੀ, 2 ਦੀ ਮੌਤ , 6 ਜ਼ਖਮੀ

ਅਮਰੀਕਾ ਵਿੱਚ ਉਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ‘ਚ ਸਥਿਤ ਦ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੈਟਰ-ਡੇ ਸੇਂਟਸ ਦੇ ਇੱਕ ਮੀਟਿੰਗ ਹਾਊਸ ਦੀ ਪਾਰਕਿੰਗ ਵਿੱਚ ਹੋਈ ਹੈ। ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ, ਜਿਸ ਕਾਰਨ ਚਰਚ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਦਰਜਨਾਂ ਲੋਕ ਚਰਚ ਦੇ ਅੰਦਰ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਸਨ। ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦੋਂ ਕਿ ਬਾਕੀ ਤਿੰਨ ਦੀ ਹਾਲਤ ਅਸਪਸ਼ਟ ਹੈ।

Total Views: 4 ,
Real Estate