ਈਰਾਨ ਵਿੱਚ ਆਰਥਿਕ ਮੰਦਹਾਲੀ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਦੇ 12ਵੇਂ ਦਿਨ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਆਪਸੀ ਸੰਪਰਕ ਨੂੰ ਤੋੜਨ ਅਤੇ ਦੁਨੀਆ ਨੂੰ ਖ਼ਬਰਾਂ ਪਹੁੰਚਣ ਤੋਂ ਰੋਕਣ ਲਈ ਦੇਸ਼ ਵਿਆਪੀ ਇੰਟਰਨੈੱਟ ਬਲੈਕਆਊਟ ਕਰ ਦਿੱਤਾ ਹੈ। ਵੀਰਵਾਰ ਰਾਤ ਤੋਂ ਈਰਾਨ ਵਿੱਚ ਇੰਟਰਨੈੱਟ ਸੇਵਾਵਾਂ ਲਗਭਗ ਪੂਰੀ ਤਰ੍ਹਾਂ ਬੰਦ ਹਨ। ਲਾਈਵ ਡੇਟਾ ਮੁਤਾਬਕ ਇਹ “ਡਿਜੀਟਲ ਸੈਂਸਰਸ਼ਿਪ” ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਕਾਰਨ ਲੋਕਾਂ ਵਿਚਕਾਰ ਸੰਚਾਰ ਪੂਰੀ ਤਰ੍ਹਾਂ ਕੱਟ ਗਿਆ ਹੈ।
Total Views: 3 ,
Real Estate


















