ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ ਚੰਡੀਗੜ੍ਹ ਵਿੱਚ ਵਾਹਨਾਂ ਦੀ ਵਧਦੀ ਗਿਣਤੀ ਅਤੇ ਪ੍ਰਦੂਸ਼ਣ ਜਾਂਚ ਵਿੱਚ ਹੋ ਰਹੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਹੁਣ ਇੱਥੋਂ ਦੀ ਅਬਾਦੀ ਦੀ ਗਿਣਤੀ ਨੂੰ ਵੀ ਪਾਰ ਕਰ ਗਈ ਹੈ। ਚੰਡੀਗੜ੍ਹ ਸ਼ਹਿਰ ਦੀ 13 ਲੱਖ ਦੀ ਆਬਾਦੀ ਦੇ ਮੁਕਾਬਲੇ ਵਾਹਨਾਂ ਦੀ ਗਿਣਤੀ 15 ਲੱਖ ਤੱਕ ਪਹੁੰਚ ਗਈ ਹੈ। ਜਿਸ ਨਾਲ ਚੰਡੀਗੜ੍ਹ ਹੁਣ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਵਾਹਨ ਵਾਲਾ ਸ਼ਹਿਰ ਬਣ ਚੁੱਕਾ ਹੈ।15 ਲੱਖ ਰਜਿਸਟਰਡ ਵਾਹਨਾਂ ਵਿੱਚੋਂ ਸਾਲ 2025 ਦੌਰਾਨ ਸਿਰਫ਼ 6,69,224 ਵਾਹਨਾਂ ਨੇ ਹੀ ਪ੍ਰਦੂਸ਼ਣ ਸਰਟੀਫਿਕੇਟ (PUC) ਲਿਆ ਹੈ। ਸ਼ਹਿਰ ਵਿੱਚ ਚੱਲਣ ਵਾਲੇ ਸਿਰਫ਼ 20 ਫ਼ੀਸਦੀ ਵਾਹਨਾਂ ਕੋਲ ਹੀ ਮਾਨਤਾ ਪ੍ਰਾਪਤ PUC ਹੈ, ਜਦਕਿ ਬਾਕੀ ਬਿਨਾਂ ਕਿਸੇ ਜਾਂਚ ਦੇ ਚੱਲ ਰਹੇ ਹਨ। ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਵਿੱਚ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ ਗਏ ਹਨ।
Total Views: 34 ,
Real Estate



















