ਅਮਰੀਕਾ ਨੇ ‘ਨਾਗਰਿਕਤਾ’ ਰੱਦ ਕਰਨ ਦੀ ਸਭ ਤੋਂ ਵੱਡੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ, ਜਿਸ ਵਿਚ ਇਕ ਭਾਰਤੀ-ਅਮਰੀਕੀ ਸਮੇਤ 40 ਵਿਅਕਤੀਆਂ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਲਈ ਵੱਖ-ਵੱਖ ਅਦਾਲਤਾਂ ਵਿਚ ਕਾਰਵਾਈ ਸ਼ੁਰੂ ਕੀਤੀ ਗਈ ਹੈ। ਨਿਆਂ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿਤੀ। ਇਹ 40 ਵਿਅਕਤੀ ਕਈ ਅਮਰੀਕੀ ਅਦਾਲਤਾਂ ਵਿਚ ਰੱਦ ਕਰਨ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ’ਤੇ ਕਈ ਗੰਭੀਰ ਅਪਰਾਧਾਂ ਦੇ ਦੋਸ਼ ਹਨ, ਜਿਨ੍ਹਾਂ ਵਿਚ ਵਿਦੇਸ਼ੀ ਸਰਕਾਰ ਦੇ ਏਜੰਟ ਵਜੋਂ ਕੰਮ ਕਰਨਾ, ਅਣਇੱਛਤ ਕਤਲੇਆਮ ਅਤੇ ਇਕ ਅਪਾਹਜ ਵਿਅਕਤੀ ਵਿਰੁਧ ਗੰਭੀਰ ਜਿਨਸੀ ਹਮਲਾ ਸ਼ਾਮਲ ਹੈ। ਕੈਲੀਫ਼ੋਰਨੀਆ ਦੇ ਬਲਵਿੰਦਰ ਸਿੰਘ ’ਤੇ ਰਾਜ ਦੀ ਪੂਰਬੀ ਜ਼ਿਲ੍ਹਾ ਅਦਾਲਤ ਵਿਚ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ’ਤੇ ਅਮਰੀਕਾ ਵਿਚ ਦਾਖ਼ਲ ਹੋਣ ਅਤੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਝੂਠੀ ਪਛਾਣ ਦੀ ਵਰਤੋਂ ਕਰਨ ਦਾ ਦੋਸ਼ ਹੈ।ਬਲਵਿੰਦਰ ਸਿੰਘ ਦੇ ਨਾਮ ਅਤੇ ਪਛਾਣ ਹੇਠ ਇਮੀਗ੍ਰੇਸ਼ਨ ਲਈ ਅਰਜ਼ੀ ਦਿਤੀ ਸੀ। 2003 ਵਿਚ ਉਸ ਨੇ ਇਕ ਵੱਖਰੀ ਪਛਾਣ ਹੇਠ ਸਥਾਈ ਨਿਵਾਸੀ ਦਰਜੇ ਲਈ ਅਰਜ਼ੀ ਦਿਤੀ ਅਤੇ ਉਸ ਨੂੰ ਇਹ ਦਰਜਾ ਦਿਤਾ ਗਿਆ। ਸ਼ਿਕਾਇਤ ਵਿਚ ਗਲਤ ਜਾਣਕਾਰੀ ਪ੍ਰਦਾਨ ਕਰਨ ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਦੇ ਸੱਤ ਦੋਸ਼ ਲਗਾਏ ਗਏ ਹਨ। ਨਿਆਂ ਵਿਭਾਗ ਨੇ ਕਿਹਾ ਕਿ ਉਹ ਜਿਨਚਾਓ ਵੇਈ ਦੀ ਨਾਗਰਿਕਤਾ ਵੀ ਰੱਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਇਕ ਸਾਬਕਾ ਚੀਨ ’ਚ ਜਨਮੇ ਅਮਰੀਕੀ ਨੇਵੀ ਮਲਾਹ ਹੈ ਜਿਸ ਨੂੰ ਜਾਸੂਸੀ ਨਾਲ ਸਬੰਧਤ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਅਮਰੀਕਾ : 1 ਪੰਜਾਬੀ ਸਮੇਤ 40 ਲੋਕਾਂ ਦੀ ਨਾਗਰਿਕਤਾ ਰੱਦ
Real Estate




















