ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਏ ਜਾਣ ਵਾਲੇ ਡੀਪਫੇਕ ਤੋਂ ਆਪਣੀ ਪਛਾਣ ਅਤੇ ਆਵਾਜ਼ ਨੂੰ ਸੁਰੱਖਿਅਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਮੇਲੋਨੀ ਨੇ ਆਪਣੀ ਆਵਾਜ਼ ਦਾ ਟ੍ਰੇਡਮਾਰਕ ਕਰਵਾਉਣ ਲਈ ਯੂਰਪੀ ਸੰਘ ਦੇ ਇੰਟੈਲੇਕਚੁਅਲ ਪ੍ਰਾਪਰਟੀ ਦਫ਼ਤਰ ਵਿੱਚ ਅਰਜ਼ੀ ਦਿੱਤੀ ਹੈ। ਇਸ ਅਰਜ਼ੀ ਦੀ ਜਾਣਕਾਰੀ 5 ਅਕਤੂਬਰ ਦੀ ਤਾਰੀਖ ਨਾਲ ਦਫ਼ਤਰ ਦੀ ਵੈੱਬਸਾਈਟ ’ਤੇ ਦਰਜ ਹੈ।ਅਰਜ਼ੀ ਦੇ ਨਾਲ ਮੇਲੋਨੀ ਦੀ ਆਵਾਜ਼ ਦੀ ਚਾਰ ਸਕਿੰਟ ਦੀ ਇੱਕ ਆਡੀਓ ਰਿਕਾਰਡਿੰਗ ਵੀ ਸ਼ਾਮਲ ਕੀਤੀ ਗਈ ਹੈ। ਇਸ ਵਿੱਚ ਉਹ ਇਟਾਲੀਅਨ ਭਾਸ਼ਾ ਵਿੱਚ ਦੋ ਵਾਰ ‘ਲੋ ਸੋਨੋ ਜੌਰਜੀਆ’ ਕਹਿੰਦੀ ਸੁਣਾਈ ਦਿੰਦੀ ਹੈ, ਜਿਸ ਦਾ ਅਰਥ ਹੈ ‘ਮੈਂ ਜੌਰਜੀਆ ਹਾਂ’। ਮੇਲੋਨੀ ਦੇ ਦਫ਼ਤਰ ਨੇ ਵੀ ਇਸ ਅਰਜ਼ੀ ਦੀ ਪੁਸ਼ਟੀ ਕੀਤੀ ਹੈ।
Real Estate





















