ਸਟਾਰਬਕਸ (Starbucks) ਨੇ ਭਾਰਤੀ ਮੂਲ ਦੇ ਤਕਨਾਲੋਜੀ ਕਾਰਜਕਾਰੀ ਆਨੰਦ ਵਰਦਰਾਜਨ ਨੂੰ ਆਪਣਾ ਨਵਾਂ ਕਾਰਜਕਾਰੀ ਉਪ-ਪ੍ਰਧਾਨ ਅਤੇ ਮੁੱਖ ਤਕਨਾਲੋਜੀ ਅਧਿਕਾਰੀ (CTO) ਨਿਯੁਕਤ ਕੀਤਾ ਹੈ। ਉਹ ਐਮਾਜ਼ੋਨ (Amazon) ਵਿੱਚ ਲਗਪਗ ਦੋ ਦਹਾਕਿਆਂ ਦਾ ਤਜ਼ਰਬਾ ਰੱਖਦੇ ਹਨ ਅਤੇ ਹੁਣ ਸਟਾਰਬਕਸ ਦੇ ਵਿਸ਼ਵਵਿਆਪੀ ਤਕਨਾਲੋਜੀ ਕੰਮਕਾਜ ਦੀ ਅਗਵਾਈ ਕਰਨਗੇ।ਸਟਾਰਬਕਸ ਅਨੁਸਾਰ, ਵਰਦਰਾਜਨ 19 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਉਹ ਕੰਪਨੀ ਦੀ ਕਾਰਜਕਾਰੀ ਲੀਡਰਸ਼ਿਪ ਟੀਮ ਵਿੱਚ ਸ਼ਾਮਲ ਹੋਣਗੇ ਅਤੇ ਸਿੱਧੇ ਤੌਰ ‘ਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਬ੍ਰਾਇਨ ਨਿਕੋਲ ਨੂੰ ਰਿਪੋਰਟ ਕਰਨਗੇ। ਉਹ ਡੈਬ ਹਾਲ ਲੈਫੇਵਰੇ ਦੀ ਜਗ੍ਹਾ ਲੈਣਗੇ, ਜੋ ਸਤੰਬਰ ਵਿੱਚ ਸੇਵਾਮੁਕਤ ਹੋਏ ਸਨ।
Total Views: 44 ,
Real Estate



















