ਵਿਕ ਰਹੇ ਸੀ SAMAUNG ਦੇ ਨਕਲੀ ਮੋਬਾਈਲ; 4 ਗ੍ਰਿਫ਼ਤਾਰ

ਸੰਗਠਿਤ ਸਾਈਬਰ ਅਤੇ ਟੈਲੀਕਾਮ ਨਾਲ ਸਬੰਧਤ ਧੋਖਾਧੜੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲੀਸ ਦੇ ਸਪੈਸ਼ਲ ਸਟਾਫ਼ (ਸੈਂਟਰਲ ਡਿਸਟ੍ਰਿਕਟ) ਨੇ ਕਰੋਲ ਬਾਗ ਇਲਾਕੇ ਵਿੱਚ ਨਕਲੀ ਪ੍ਰੀਮੀਅਮ ਸੈਮਸੰਗ ਮੋਬਾਈਲ ਫੋਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਸੈਂਬਲ ਕਰਨ ਅਤੇ ਵੇਚਣ ਵਾਲੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਪੁਲੀਸ ਅਨੁਸਾਰ ਇਹ ਗਿਰੋਹ ਚੀਨ ਤੋਂ ਮੰਗਵਾਏ ਗਏ ਪੁਰਜ਼ਿਆਂ ਦੀ ਵਰਤੋਂ ਕਰਕੇ ਸੈਮਸੰਗ ਦੇ ਮਹਿੰਗੇ ਮਾਡਲ ਜਿਵੇਂ ਕਿ Ultra, Fold ਅਤੇ Flip ਤਿਆਰ ਕਰਦਾ ਸੀ। ਇਨ੍ਹਾਂ ਫੋਨਾਂ ‘ਤੇ ਨਕਲੀ IMEI ਨੰਬਰ ਚਿਪਕਾਏ ਜਾਂਦੇ ਸਨ ਅਤੇ ਫਿਰ ਇਨ੍ਹਾਂ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਅਸਲੀ ਬ੍ਰਾਂਡਿਡ ਫੋਨ ਦੱਸ ਕੇ ਭੋਲੇ-ਭਾਲੇ ਗਾਹਕਾਂ ਨੂੰ ਵੇਚ ਦਿੱਤਾ ਜਾਂਦਾ ਸੀ।

Total Views: 60 ,
Real Estate