ਸੋਮਵਾਰ ਵੱਡੇ ਤੜਕੇ ਤੋਂ ਬਾਅਦ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਤੇ ਇੱਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਹੈ।ਸਰਚ ਐਂਡ ਰੈਸਕਿਊ (ਖੋਜ ਅਤੇ ਬਚਾਅ) ਏਜੰਸੀ ਦੇ ਮੁਖੀ ਬੁਡੀਓਨੋ ਨੇ ਦੱਸਿਆ ਕਿ 34 ਸਵਾਰੀਆਂ ਨਾਲ ਭਰੀ ਇਹ ਬੱਸ ਇੱਕ ਟੋਲ ਰੋਡ ‘ਤੇ ਬੇਕਾਬੂ ਹੋ ਗਈ। ਬੱਸ ਇੱਕ ਕੰਕਰੀਟ ਦੇ ਬੈਰੀਅਰ ਨਾਲ ਟਕਰਾਈ ਅਤੇ ਫਿਰ ਪਾਸੇ ਵੱਲ ਪਲਟ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਅੰਤਰ-ਰਾਜੀ ਬੱਸ ਰਾਜਧਾਨੀ ਜਕਾਰਤਾ ਤੋਂ ਦੇਸ਼ ਦੇ ਪ੍ਰਾਚੀਨ ਸ਼ਾਹੀ ਸ਼ਹਿਰ ਯੋਗਯਾਕਾਰਤਾ (Yogyakarta) ਵੱਲ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।
Total Views: 43 ,
Real Estate



















