ਯੂਕੇ ਦੇ ਸ਼ਹਿਰ ਡਰਬੀ ਵਿੱਚ ਇੱਕ ਖੇਡ ਸਮਾਗਮ ਵਿੱਚ ਹਿੰਸਾ ਭੜਕਣ ਦੇ ਮਾਮਲੇ ‘ਚ ਤਿੰਨ ਹੋਰ ਆਦਮੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਗਸਤ 2023 ਦੇ ਇਸ ਮਾਮਲੇ ਵਿੱਚ ਅਲਵਾਸਟਨ ਦੇ ਇੱਕ ਮੈਦਾਨ ਵਿੱਚ ਕੱਬਡੀ ਮੈਚ ਦੌਰਾਨ ਹਿੰਸਾ ਭੜਕ ਗਈ ਸੀ ਅਤੇ ਦੋ ਧਿਰਾਂ ਵਿਚਕਾਰ ਯੋਜਨਾਬੱਧ ਤਰੀਕੇ ਨਾਲ ਲੜਾਈ ਹੋਈ ਸੀ।ਦੋ ਵਿਰੋਧੀ ਸਮੂਹਾਂ ਦੇ ਮੈਂਬਰਾਂ ਵਿਚਕਾਰ ਹੋਈ ਇਸ ਲੜਾਈ ਵਿੱਚ “ਹਥਿਆਰ, ਚਾਕੂ, ਤਲਵਾਰਾਂ ਅਤੇ ਬੱਲੇ” ਵਰਤੇ ਗਏ ਸਨ। ਜਦੋਂ ਇਹ ਲੜਾਈ ਹੋਈ ਉਸ ਵੇਲੇ ਉੱਥੇ ਬੱਚੇ ਵੀ ਮੌਜੂਦ ਸਨ, ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਸਨ।ਹੁਣ ਇਸ ਮਾਮਲੇ ਵਿੱਚ ਲਗਭਗ 2 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਦਮਨਜੀਤ ਸਿੰਘ, ਬੂਟਾ ਸਿੰਘ ਅਤੇ ਰਾਜ ਟੀ ਸਿੰਘ ਨੂੰ ਸ਼ੁੱਕਰਵਾਰ ਨੂੰ ਡਰਬੀ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਗਈ।ਦੱਸ ਦੇਈਏ ਕਿ ਇਸ ਮਾਮਲੇ ਵਿੱਚ ਸਾਲ 2024 ਵਿੱਚ ਪਹਿਲਾਂ ਹੀ ਸੱਤ ਵਿਅਕਤੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ।
Total Views: 38 ,
Real Estate



















