ਤਾਈਵਾਨ ਦੀ ਰਾਜਧਾਨੀ ਤਾਈਪੇ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਨੌਜਵਾਨ ਨੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਲੋਕਾਂ ਵਿੱਚ ਡਰ ਫੈਲਾਉਣ ਲਈ ਧੂੰਏਂ ਦੇ ਗ੍ਰਨੇਡ ਵੀ ਸੁੱਟੇ। ਤਾਈਪੇਈ ਦੇ ਮੁੱਖ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਵਿਅਕਤੀ ਨੇ ਸਮੋਕ ਬੰਬ ਸੁੱਟ ਕੇ ਅਤੇ ਫਿਰ ਸਟੇਸ਼ਨ ਦੇ ਅੰਦਰ ਅਤੇ ਬਾਹਰ ਚਾਕੂ ਨਾਲ ਹਮਲੇ ਕਰਕੇ ਦਹਿਸ਼ਤ ਫੈਲਾ ਦਿੱਤੀ।ਇਹ ਹਮਲਾ ਤਾਈਪੇਈ ਮੇਨ ਸਟੇਸ਼ਨ ਤੋਂ ਸ਼ੁਰੂ ਹੋਇਆ, ਜੋ ਕਿ ਸ਼ਹਿਰ ਦਾ ਸਭ ਤੋਂ ਵਿਅਸਤ ਰੇਲਵੇ ਅਤੇ ਮੈਟਰੋ ਸਟੇਸ਼ਨ ਹੈ। ਇਸ ਤੋਂ ਬਾਅਦ ਨੌਜਵਾਨ ਨੇ ਸ਼ਾਮ ਦੇ ਭੀੜ-ਭੜੱਕੇ ਵਾਲੇ ਸਮੇਂ ਸਟੇਸ਼ਨ ਦੇ ਅੰਦਰ ਇੱਕ ਧੂੰਏਂ ਵਾਲਾ ਬੰਬ ਸੁੱਟਿਆ ਅਤੇ ਫਿਰ ਨੇੜਲੇ ਝੋਂਗਸ਼ਾਨ ਖੇਤਰ ਵਿੱਚ ਭੱਜ ਗਿਆ, ਜਿੱਥੇ ਉਸਨੇ ਸੜਕ ਅਤੇ ਇੱਕ ਸ਼ਾਪਿੰਗ ਮਾਲ ਵਿੱਚ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ਨੌਂ ਜ਼ਖਮੀ ਹੋ ਗਏ।
Total Views: 54 ,
Real Estate



















