ਕੌਂਸਲਰ ਡੈਨੀਅਲ ਨਿਊਮੈਨ ਨਿਊਜ਼ੀਲੈਂਡ ਦੇ ਇਕ ਉੱਘੇ ਸਿਆਸਤਦਾਨ ਹਨ, ਜੋ ਵਰਤਮਾਨ ਵਿਚ ‘ਮਨੁਰੇਵਾ-ਪਾਪਾਕੁਰਾ ਵਾਰਡ’ ਲਈ ਔਕਲੈਂਡ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ। ਇਸੇ ਹਲਕੇ ਵਿਚ ਨਗਰ ਕੀਰਤਨ ਦੌਰਾਨ ਇਕ ਨਸਲਵਾਦੀ ਟਿਪਣੀਆਂ ਕਰਨ ਵਾਲੇ ਗਰੁਪ ਵਲੋਂ ਵਿਘਨ ਪਾਇਆ ਗਿਆ। ਇਸ ਸਬੰਧ ’ਚ ਉਨ੍ਹਾਂ ਅਪਣਾ ਪ੍ਰਤੀਕਰਮ ਜਾਰੀ ਕੀਤਾ ਹੈ।ਉਨ੍ਹਾਂ ਕਿਹਾ, ‘‘ਮੈਂ ਔਕਲੈਂਡ ਦੀ ਸਿੱਖ ਕਮਿਊਨਿਟੀ ਵਲੋਂ ਇਸ ਹਫ਼ਤੇ ਸ਼ੁਰੂ ਕੀਤਾ ਗਿਆ ਨਗਰ ਕੀਰਤਨ ਦੇਖ ਕੇ ਅਪਣਾ ਮਾਣ ਪ੍ਰਗਟ ਕਰਨਾ ਚਾਹੁੰਦਾ ਹਾਂ। ਇਹ ਸ਼ਾਂਤਮਈ ਨਗਰ ਕੀਰਤਨ ਮੇਰੇ ਸਿੱਖ ਭਾਈਚਾਰੇ ਨੂੰ ਅਪਣੇ ਪਵਿੱਤਰ ਗ੍ਰੰਥ ਦੀ ਸੰਗਤ ਕਰਨ ਦਾ ਮੌਕਾ ਦਿੰਦਾ ਹੈ, ਜਿਸ ਨੂੰ ਮੇਰੀ ਸਮਝ ਅਨੁਸਾਰ ਗੁਰਦੁਆਰਾ ਨਾਨਕਸਰ ਨਿਊਜ਼ੀਲੈਂਡ ਵਾਪਸ ਲਿਆਂਦਾ ਜਾ ਰਿਹਾ ਸੀ, ਇਕ ਅਜਿਹਾ ਸਥਾਨ ਜੋ ਅਰਦਾਸ ਦਾ ਵੀ ਕੇਂਦਰ ਹੈ ਅਤੇ ਲੰਗਰ ਤੇ ਸਾਂਝ-ਸਾਂਝੇਦਾਰੀ ਦਾ ਵੀ ਹੈ।ਇਸ ਨਾਲ ਹੀ, ਮੈਂ ਉਨ੍ਹਾਂ ‘ਦੇਸ਼ਭਗਤਾਂ’ ਪ੍ਰਤੀ ਅਪਣੀ ਗਹਿਰੀ ਨਿਰਾਸ਼ਾ ਵੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧੀ ਨਾਹਰਿਆਂ ਵਾਲੀਆਂ ਟੀ-ਸ਼ਰਟਾਂ ਪਾ ਕੇ ਰਸਤਾ ਰੋਕਿਆ।’’ ਨਿਊਜ਼ੀਲੈਂਡ ਬਿਲ ਆਫ਼ ਰਾਈਟਸ ਐਕਟ ਦੀ ਧਾਰਾ 15 ਇਹ ਘੋਸ਼ਿਤ ਕਰਦੀ ਹੈ ਕਿ ਹਰ ਵਿਅਕਤੀ ਨੂੰ ਅਪਣੇ ਧਰਮ ਜਾਂ ਵਿਸ਼ਵਾਸ ਨੂੰ ਰੀਤ-ਰਿਵਾਜ, ਅਭਿਆਸ ਜਾਂ ਸਿਖਿਆ ਰਾਹੀਂ ਪ੍ਰਗਟ ਕਰਨ ਦਾ ਅਧਿਕਾਰ ਹੈ।
ਨਿਊਜ਼ੀਲੈਂਡ : ਕੌਂਸਲਰ ਨੇ ਕਿਹਾ, ਮੈਂ ਨਗਰ ਕੀਰਤਨ ਵਿਚ ਜ਼ਰੂਰ ਸ਼ਾਮਲ ਹੋਵਾਂਗਾ,’ਨਗਰ ਕੀਰਤਨ ਦਾ ਰਸਤਾ ਰੋਕਣਾ ਮੰਦਭਾਗਾ”
Total Views: 55 ,
Real Estate



















