Goa : ਨਾਈਟ ਕਲੱਬ ’ਚ ਭਿਆਨਕ ਅੱਗ ਲੱਗਣ ਕਾਰਨ 23 ਲੋਕਾਂ ਦੀ ਦਰਦਨਾਕ ਮੌਤ

ਗੋਆ ਦੇ ਅਰਪੋਰਾ ਵਿੱਚ ਸਥਿਤ ਬਿਰਚ ਬਾਏ ਰੋਮੀਓ ਲੇਨ ਕਲੱਬ ਵਿੱਚ ਬੀਤੀ ਦੇਰ ਰਾਤ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ 20 ਪੁਰਸ਼ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਲੱਬ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਇਹ ਘਟਨਾ ਸ਼ਨੀਵਾਰ 12:04 ਵਜੇ ਦੇ ਕਰੀਬ ਵਾਪਰੀ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਅੱਗ ਲੱਗਣ ਦਾ ਸੰਭਾਵਿਤ ਕਾਰਨ ਸਿਲੰਡਰ ਫਟਣਾ ਹੋ ਸਕਦਾ ਹੈ।ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਜਦੋਂ ਉਹ ਘਬਰਾਹਟ ਵਿੱਚ ਬੇਸਮੈਂਟ ਵੱਲ ਭੱਜ ਗਏ ਸੀ। ਲੋਬੋ ਨੇ ਪੁਸ਼ਟੀ ਕੀਤੀ ਕਿ ਪੀੜਤਾਂ ਵਿੱਚੋਂ ਕੁਝ ਸੈਲਾਨੀ ਸਨ, ਜਦੋਂ ਕਿ ਜ਼ਿਆਦਾਤਰ ਸਥਾਨਕ ਲੋਕ ਰੈਸਟੋਰੈਂਟ ਦੇ ਬੇਸਮੈਂਟ ਵਿੱਚ ਕੰਮ ਕਰ ਰਹੇ ਸਨ।

Total Views: 47 ,
Real Estate