ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਵਾਰਾਣਸੀ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦੀ ਵੀਰਵਾਰ ਸਵੇਰੇ ਲਖਨਊ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ । ਸਰੋਤਾਂ ਅਨੁਸਾਰ ਜਹਾਜ਼ ਦੇ ਕਾਰਗੋ ਵਿੱਚ ਧੂੰਏਂ ਦਾ ਅਲਾਰਮ ਵੱਜਿਆ ਸੀ। ਪਾਇਲਟ ਨੇ ਤੁਰੰਤ ਲਖਨਊ ਸੰਪਰਕ ਕੀਤਾ। ਏਅਰ ਟ੍ਰੈਫਿਕ ਕੰਟਰੋਲ ਤੋਂ ਇਜਾਜ਼ਤ ਮਿਲਦੇ ਹੀ ਲੈਂਡਿੰਗ ਕਰਵਾਈ ਗਈ । ਜਹਾਜ਼ ਦੇ ਉੱਤਰਦੇ ਹੀ ਰਿਸਪੌਂਸ ਟੀਮ ਨੇ ਮੋਰਚਾ ਸੰਭਾਲਿਆ। ਫਾਇਰ ਬ੍ਰਿਗੇਡ ਅਤੇ ਤਕਨੀਕੀ ਮਾਹਰ ਵੀ ਮੌਕੇ ‘ਤੇ ਪਹੁੰਚੇ ਅਤੇ ਜਹਾਜ਼ ਦੀ ਜਾਂਚ ਕੀਤੀ ਗਈ।

Real Estate