ਹੁਣ ਰੂਸੀ ਨਾਗਰਿਕਾਂ ਨੂੰ ਮਿਲੇਗਾ ਭਾਰਤ ਦਾ 30 ਦਿਨਾਂ ਦਾ ਮੁਫ਼ਤ ਈ-ਟੂਰਿਸਟ ਵੀਜ਼ਾ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੀ 27 ਘੰਟੇ ਦੀ ਭਾਰਤ ਫੇਰੀ ਤੋਂ ਵਾਪਸ ਰੂਸ ਪਰਤ ਗਏ ਹਨ। ਸ਼ੁੱਕਰਵਾਰ ਨੂੰ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਇੱਕ ਵਪਾਰਕ ਮੰਚ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਇਸ ਫੇਰੀ ਦੌਰਾਨ ਭਾਰਤ ਅਤੇ ਰੂਸ ਵਿਚਕਾਰ ਕਿਸੇ ਵੀ ਵੱਡੇ ਸਮਝੌਤੇ ਦਾ ਐਲਾਨ ਨਹੀਂ ਕੀਤਾ ਗਿਆ। ਦੋਵੇਂ ਦੇਸ਼ 19 ਸਮਝੌਤਿਆਂ ‘ਤੇ ਸਹਿਮਤ ਹੋਏ ਜਿਨ੍ਹਾਂ ਵਿੱਚ ਤੇਲ ਸਪਲਾਈ ਗਾਰੰਟੀ ਸਮੇਤ ਕਈ ਮਹੱਤਵਪੂਰਨ ਸਮਝੌਤਿਆਂ ਸ਼ਾਮਲ ਸਨ। ਰੂਸ ਨਾਲ ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ​​ਕਰਨ ਲਈ ਭਾਰਤ ਨੇ ਰੂਸੀ ਨਾਗਰਿਕਾਂ ਲਈ 30 ਦਿਨਾਂ ਦਾ ਮੁਫ਼ਤ ਈ-ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 30 ਦਿਨਾਂ ਦਾ ਸਮੂਹ ਟੂਰਿਸਟ ਵੀਜ਼ਾ ਵੀ ਜਲਦੀ ਹੀ ਪੇਸ਼ ਕੀਤਾ ਜਾਵੇਗਾ।

Total Views: 51 ,
Real Estate