ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਵਿੱਚ ਵਿਘਨ ਦਾ ਫਾਇਦਾ ਹੋਰ ਏਅਰਲਾਈਨਾਂ ਚੁੱਕ ਰਹੀਆਂ ਸਨ।ਨਤੀਜੇ ਵਜੋਂ,ਏਅਰਲਾਈਨਾਂ ਮਨਮਾਨੇ ਕਿਰਾਏ ਵਿੱਚ ਵਾਧਾ ਕਰ ਰਹੀਆਂ ਹਨ।ਹੁਣ ਸਰਕਾਰ ਨੇ ਘਰੇਲੂ ਉਡਾਣਾਂ ‘ਤੇ ਕਿਰਾਏ ਦੀ ਸੀਮਾ ਲਾਗੂ ਕਰ ਦਿੱਤੀ ਹੈ। ਕੋਈ ਵੀ ਏਅਰਲਾਈਨ ਮਨਮਾਨੇ ਕਿਰਾਏ ਨਹੀਂ ਲੈ ਸਕੇਗੀ।ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਕਿਰਾਏ ਦੀ ਸੀਮਾ ਦੇ ਅਨੁਸਾਰ, 500 ਕਿਲੋਮੀਟਰ ਤੱਕ ਦਾ ਕਿਰਾਇਆ ਹੁਣ ₹7,500, 500 ਤੋਂ 1,000 ਕਿਲੋਮੀਟਰ ਲਈ ₹12,000, 1,000 ਤੋਂ 1,500 ਕਿਲੋਮੀਟਰ ਲਈ ₹15,000 ਅਤੇ 1,500 ਕਿਲੋਮੀਟਰ ਤੋਂ ਵੱਧ ਲਈ ₹18,000 ਵਸੂਲਿਆ ਜਾ ਸਕਦਾ ਹੈ। ਇਸ ਕਿਰਾਏ ਵਿੱਚ UDF, PSF ਅਤੇ ਟੈਕਸ ਸ਼ਾਮਲ ਨਹੀਂ ਹਨ। ਸਰਕਾਰ ਨੇ ਇਹ ਕਿਹਾ ਕਿ ਤੈਅ ਕਿਰਾਇਆ ਉਦੋਂ ਤੱਕ ਲਾਗੂ ਰਹੇਗਾ, ਜਦੋਂਕਿ ਤੱਕ ਸਥਿਤੀ ਆਮ ਨਹੀਂ ਹੋ ਜਾਂਦੀ।
Total Views: 65 ,
Real Estate



















