ਦੁਨੀਆ ਦੇ ਵੱਡੇ 3 ਏ. ਆਈ. ਪਲੇਟਫਾਰਮ ਚੈਟ ਜੀ. ਪੀ. ਟੀ. ,ਕਲਾਊਡ ਅਤੇ ਐਲਮ ਮਸਕ ਦੇ ਗ੍ਰੋਕ ਏ. ਆਈ. ਵੀਰਵਾਰ ਸ਼ਾਮ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਜ਼ਿਆਦਾਤਰ ਥਾਵਾਂ ’ਤੇ ਅਚਾਨਕ ਠੱਪ ਹੋ ਗਏ। ਇਸ ਪਲੇਟਫਾਰਮ ਦੇ ਅਚਾਨਕ ਡਾਊਨ ਹੋਣ ਨਾਲ ਹਜ਼ਾਰਾਂ ਉਪਭੋਗਤਾ ਪ੍ਰਭਾਵਿਤ ਹੋਏ। ਯੂਜ਼ਰਸ ਨੂੰ ਲੌਗਇਨ ਕਰਨ, ਜਵਾਬ ਮਿਲਣ ਅਤੇ ਪੁਰਾਣੀ ਚੈਟ ਨੂੰ ਲੋਡ ਕਰਨ ’ਚ ਪ੍ਰੇਸ਼ਾਨੀ ਆਈ, ਜਿਸ ਨਾਲ ਕਈ ਲੋਕਾਂ ਦਾ ਕੰਮ ਵਿਚਕਾਰ ਹੀ ਰੁਕ ਗਿਆ।ਦੂਜੇ ਪਾਸੇ ਕਈ ਯੂਜ਼ਰਜ਼ ਨੇ ਸੋਸ਼ਲ ਮੀਡੀਆ ’ਤੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸਮੱਸਿਆ ਨਹੀਂ ਆਈ। ਆਨਲਾਈਨ ਆਊਟੇਜ ਮੌਨੀਟਰਿੰਗ ਪਲੇਟਫਾਰਮ ‘ਡਾਊਨਡਿਟੈਕਟਰ’ ’ਤੇ 36 ਹਜ਼ਾਰ ਤੋਂ ਵੱਧ ਅਮਰੀਕੀ ਯੂਜ਼ਰਸ ਨੇ ਸਭ ਤੋਂ ਵੱਧ ਰਾਤ 8:41 ਵਜੇ ਏ ਆਈ ਪਲੇਟਫਾਰਮ ਨਾਲ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ।
Total Views: 3 ,
Real Estate





















