ਆਰਗੈਨਿਕ ਖੇਤੀ ਦੇ ਨਾਮ ’ਤੇ ਕਈ 100 ਕਰੋੜ ਦਾ ਘਪਲਾ

ਆਰਗੈਨਿਕ ਖੇਤੀ ਦੇ ਨਾਮ ’ਤੇ ਚੱਲ ਰਹੇ ਕਈ ਸੌ ਕਰੋੜ ਰੁਪਏ ਦੇ  ਘਪਲੇ ਨੇ ਪੰਜਾਬ ਹੀ ਨਹੀਂ, ਸਗੋਂ ਕਈ ਹੋਰ ਰਾਜਾਂ ਦੀਆਂ ਏਜੰਸੀਆਂ ਨੂੰ ਵੀ ਸਾਵਧਾਨ ਕਰ ਦਿੱਤਾ ਹੈ। ਖੰਨਾ ਪੁਲਿਸ ਨੇ ਇਸ ਮਾਮਲੇ ’ਚ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ 10 ਹੋਰ ਲੋਕਾਂ ਖ਼ਿਲਾਫ ਨਵਾਂ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ, ਜਿਸ ਦੀ ਜਾਂਚ ਦਰਮਿਆਨ ਲਗਾਤਾਰ ਨਵੀਆਂ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ ਅਤੇ ਧੋਖਾਧੜੀ ਦਾ ਅੰਕੜਾ ਕਈ ਸੌ ਕਰੋੜ ਤੱਕ ਪਹੁੰਚ ਰਿਹਾ ਹੈ।ਖੰਨਾ ਪੁਲਿਸ ਦੇ ਅਨੁਸਾਰ ਨਵਾਂ ਮੁਕੱਦਮਾ ਡਾ. ਮਨਪ੍ਰੀਤ ਸਿੰਘ ਵਾਸੀ 17-ਏ, ਫਰੇਡਜ਼ ਕਾਲੋਨੀ, ਇਨਕਲੇਵ ਜੀਰਕਪੁਰ (ਐਸਏਐਸ ਨਗਰ) ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤ ਅਨੁਸਾਰ, ਆਰਗੈਨਿਕ ਖੇਤੀ ਦੇ ਨਾਂ ’ਤੇ 29,70,000 ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਹ ਧੋਖਾਧੜੀ ਕਈ ਲੋਕਾਂ ਵੱਲੋਂ ਮਿਲ ਕੇ ਇੱਕ ਸੰਗਠਿਤ ਢੰਗ ਨਾਲ ਕੀਤੀ ਗਈ।

Total Views: 40 ,
Real Estate