ਸ਼ਹਿਰੀ ਹਵਾਬਾਜ਼ੀ ਮੰਤਰਾਲੇ (Ministry of Civil Aviation – MoCA) ਨੇ ਉਡਾਣਾਂ ਵਿੱਚ ਚੱਲ ਰਹੀ ਭਾਰੀ ਅਵਿਵਸਥਾ ਦੇ ਵਿਚਕਾਰ ਇੰਡੀਗੋ ਏਅਰਲਾਈਨਜ਼ (IndiGo Airlines) ਖਿਲਾਫ਼ ਸਖ਼ਤ ਰੁਖ ਅਪਣਾ ਲਿਆ ਹੈ। ਮੰਤਰਾਲੇ ਨੇ ਸ਼ਨੀਵਾਰ ਨੂੰ ਏਅਰਲਾਈਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਯਾਤਰੀਆਂ ਦੇ ਸਾਰੇ ਲੰਬਿਤ ਰਿਫੰਡ (Refund) ਦਾ ਭੁਗਤਾਨ ਕਰੇ।ਸਰਕਾਰ ਨੇ ਇੱਕ ਅਧਿਕਾਰਤ ਹੁਕਮ ਜਾਰੀ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਸਾਰੀਆਂ ਰੱਦ ਜਾਂ ਵਿਘਨ ਪਈਆਂ ਉਡਾਣਾਂ ਲਈ ਰਿਫੰਡ ਪ੍ਰਕਿਰਿਆ ਨੂੰ ਐਤਵਾਰ, 7 ਦਸੰਬਰ ਦੀ ਰਾਤ 8:00 ਵਜੇ ਤੱਕ ਹਰ ਹਾਲ ਵਿੱਚ ਪੂਰਾ ਕਰਨਾ ਹੋਵੇਗਾ। ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਹੁਕਮ ਦੀ ਪਾਲਣਾ ਨਾ ਕੀਤੀ ਗਈ, ਤਾਂ ਏਅਰਲਾਈਨ ਖਿਲਾਫ਼ ਤੁਰੰਤ ਕਾਰਵਾਈ (Regulatory Action) ਕੀਤੀ ਜਾਵੇਗੀ।ਮੰਤਰਾਲੇ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਏਅਰਲਾਈਨਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਉਡਾਣਾਂ ਦੇ ਰੱਦ ਹੋਣ ਕਾਰਨ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਕੋਲੋਂ ਕੋਈ ਵੀ ਰੀ-ਸ਼ਡਿਊਲਿੰਗ ਚਾਰਜ (Rescheduling Charges) ਨਹੀਂ ਵਸੂਲਿਆ ਜਾਵੇਗਾ।
Indigo Airline ਨੂੰ ਸਰਕਾਰ ਦਾ ਅਲਟੀਮੇਟਮ
Total Views: 15 ,
Real Estate


















