ਅਮਰੀਕਾ ਦਾ ਮੋਸਟ ਵਾਂਟੇਡ ਜਲੰਧਰ ਤੋਂ ਗ੍ਰਿਫ਼ਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਲੋੜੀਂਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ। ਪੁਲਿਸ ਨੇ ਮਨਜੀਤ ਸਿੰਘ ਬੇਦੀ ਨੂੰ ਕਾਬੂ ਕੀਤਾ ਹੈ, ਜੋ ਅਮਰੀਕਾ ’ਚ ਦਰਜ ਇਕ ਧੋਖਾਧੜੀ ਦੇ ਕੇਸ ’ਚ ਲੋੜੀਂਦਾ ਦਸਿਆ ਜਾ ਰਿਹਾ ਸੀ।ਡੀਜੀਪੀ ਗੌਰਵ ਯਾਦਵ ਨੇ ਦਸਿਆ ਕਿ ਬੇਦੀ ਦਾ ਨਾਮ ਅਮਰੀਕਾ ਦੇ ਮੋਸਟ ਵਾਂਟਡ ਫਰਾਡ ਮੁਲਜ਼ਮਾਂ ਦੀ ਸੂਚੀ ’ਚ ਸ਼ਾਮਲ ਦਸਿਆ ਗਿਆ ਹੈ। ਉਸ ’ਤੇ ਅਮਰੀਕਾ ’ਚ ਸਨੈਪ ਯੋਜਨਾ ਨਾਲ ਜੁੜੇ ਲਾਭਾਂ ਵਿਚ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਚੱਲ ਰਹੀ ਸੀ।ਕਾਨੂੰਨ ਤੋਂ ਬਚਣ ਲਈ ਉਸ ਦੇ ਅਪ੍ਰੈਲ 2026 ਵਿਚ ਕੈਨੇਡਾ ਦੇ ਰਸਤੇ ਭਾਰਤ ਆਉਣ ਦੀ ਗੱਲ ਸਾਹਮਣੇ ਆਈ ਹੈ। ਕਮਿਸ਼ਨਰੇਟ ਪੁਲਿਸ ਨੇ ਇਨਪੁਟ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਉਸ ਨੂੰ ਜਲੰਧਰ ਵਿਚ ਗ੍ਰਿਫ਼ਤਾਰ ਕੀਤਾ।

Real Estate