ਦੁਨੀਆ ਭਰ ਵਿੱਚ ਇੰਟਰਨੈੱਟ ਯੂਜ਼ਰਸ ਨੂੰ ਇੱਕ ਵਾਰ ਫਿਰ ਵੱਡੀ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਮੁੱਖ ਵੈੱਬ ਬੁਨਿਆਦੀ ਢਾਂਚਾ ਕੰਪਨੀ ਕਲਾਊਡਫਲੇਅਰ (Cloudflare) ਦੀਆਂ ਸੇਵਾਵਾਂ ਵਿੱਚ ਅਚਾਨਕ ਆਈ ਗੜਬੜੀ ਕਾਰਨ ਸ਼ੁੱਕਰਵਾਰ ਨੂੰ ਇੰਟਰਨੈੱਟ ਦੀ ਦੁਨੀਆ ਵਿੱਚ ਹੜਕੰਪ ਮੱਚ ਗਿਆ।ਇਸ ਵੱਡੇ ਆਊਟੇਜ (Outage) ਕਾਰਨ ਜ਼ੇਰੋਧਾ (Zerodha), ਏਂਜਲ ਵਨ (Angel One) ਅਤੇ ਗ੍ਰੋ (Groww) ਵਰਗੇ ਟ੍ਰੇਡਿੰਗ ਪਲੇਟਫਾਰਮਾਂ ਤੋਂ ਲੈ ਕੇ ਕੈਨਵਾ (Canva) ਵਰਗੀਆਂ ਮਸ਼ਹੂਰ ਵੈੱਬਸਾਈਟਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ। ਯੂਜ਼ਰਸ ਨੂੰ ਜ਼ਰੂਰੀ ਸੇਵਾਵਾਂ ਤੱਕ ਪਹੁੰਚਣ ਵਿੱਚ ਭਾਰੀ ਦਿੱਕਤਾਂ ਆਈਆਂ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਸ਼ਿਕਾਇਤਾਂ ਦਾ ਹੜ੍ਹ ਆ ਗਿਆ।
Total Views: 18 ,
Real Estate


















