ਨੇਪਾਲ ਵਿਚ ਹੜ੍ਹ: ਅੰਦਾਜ਼ਨ 400 ਅਰਬ ਰੁਪਏ ਦਾ ਨੁਕਸਾਨ, 5,000 ਲੋਕ ਲਾਪਤਾ

ਨੇਪਾਲ ਵਿੱਚ ਆਏ ਹੜ੍ਹਾਂ ਕਾਰਨ ਲਗਭਗ 400 ਅਰਬ ਨੇਪਾਲੀ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਤੱਕ 1,344 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਲਗਭਗ 5,000 ਲੋਕ ਅਜੇ ਵੀ ਲਾਪਤਾ ਹਨ। ਹੜ੍ਹਾਂ ਦਾ ਅਸਰ ਹੁਣ ਨੇਪਾਲ ਦੇ ਸੈਰ-ਸਪਾਟਾ ਉਦਯੋਗ ‘ਤੇ ਵੀ ਦਿਖਾਈ ਦੇ ਰਿਹਾ ਹੈ। ਸੈਰ-ਸਪਾਟੇ ਦੇ ਮੁੱਖ ਸੀਜ਼ਨ ਜੋ ਸਤੰਬਰ ਤੋਂ ਨਵੰਬਰ ਤੱਕ ਚੱਲਦਾ ਹੈ ਲਈ ਹੋਟਲਾਂ ਅਤੇ ਟਰੈਵਲ ਕੰਪਨੀਆਂ ਕੋਲ ਕੀਤੀਆਂ ਗਈਆਂ ਬੁਕਿੰਗਾਂ ਰੱਦ ਕੀਤੀਆਂ ਜਾ ਰਹੀਆਂ ਹਨ।ਕਾਠਮੰਡੂ ਦੇ ਇੱਕ ਹੋਟਲ ਵਿੱਚ ਲਗਭਗ 20% ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੋਟਲ ਦੇ ਮੈਨੇਜਿੰਗ ਡਾਇਰੈਕਟਰ ਅਨੁਸਾਰ, ਹੜ੍ਹਾਂ ਤੋਂ ਬਾਅਦ ਵਾਲੇ ਹਫ਼ਤੇ ਵਿੱਚ ਬੁਕਿੰਗਾਂ ਰੱਦ ਹੋਣ ਦੇ ਮਾਮਲਿਆਂ ਵਿੱਚ ਖਾਸ ਕਰਕੇ ਆਨਲਾਈਨ ਬੁਕਿੰਗਾਂ ਦੇ ਮਾਮਲੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

Real Estate