ਹੁਣ ਇਹ ਹੋਵੇਗਾ ਪੰਜਾਬ ਰਾਜ ਭਵਨ ਦਾ ਨਵਾਂ ਨਾਮ

ਪੰਜਾਬ ਰਾਜ ਭਵਨ ਨੂੰ ਹੁਣ ਤੋਂ ਲੋਕ ਭਵਨ ਪੰਜਾਬ ਦੇ ਨਾਮ ਨਾਲ ਜਾਣਿਆ ਜਾਵੇਗਾ। ਗ੍ਰਹਿ ਮਾਮਲਿਆਂ ਦੇ ਮੰਤਰਾਲੇ (Ministry of Home Affairs) ਵੱਲੋਂ ਪੰਜਾਬ ਰਾਜ ਭਵਨ ਨੂੰ ਨਾਮ ਬਦਲਣ ਬਾਰੇ 25 ਨਵੰਬਰ 2025 ਨੂੰ ਪੱਤਰ ਪ੍ਰਾਪਤ ਹੋਇਆ ਸੀ। ਪ੍ਰਿੰਸੀਪਲ ਸਕੱਤਰ ਟੂ ਗਵਰਨਰ ਪੰਜਾਬ, ਵਿਵੇਕ ਪ੍ਰਤਾਪ ਸਿੰਘ ਵੱਲੋਂ ਇਸ ਸਬੰਧ ਵਿੱਚ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਸ਼ਾਮ ਨੂੰ ਪੰਜਾਬ ਰਾਜ ਭਵਨ ਵਿਖੇ ਕਰਵਾਏ ਕਈ ਰਾਜਾਂ ਦੇ ਸਥਾਪਨਾ ਦਿਵਸ ਸਮਾਗਮ ਵਿੱਚ ਵੀ ਮਹਿਮਾਨਾਂ ਨੂੰ ਇਸ ਬਦਲਾਅ ਬਾਰੇ ਜਾਣਕਾਰੀ ਦਿੱਤੀ ਸੀ।

Total Views: 22 ,
Real Estate