ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ

ਦਿੱਲੀ, ਮੁੰਬਈ, ਬੰਗਲੁਰੂ ਹਵਾਈ ਅੱਡੇ ਰਹੇ ਸਭ ਤੋਂ ਵਧ ਪ੍ਰਭਾਵਿਤ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਦਿੱਲੀ, ਮੁੰਬਈ, ਬੰਗਲੂਰੂ ਅਤੇ ਹੋਰ ਹਵਾਈ ਅੱਡਿਆਂ ’ਤੇ ਸੈਕੜੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ। ਇਸ ਕਾਰਨ ਸੈਂਕੜੇ ਯਤਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਹਵਾਈ ਅੱਡੇ ’ਤੇ ਘੱਟੋ-ਘੱਟ 95 ਉਡਾਣਾਂ, ਮੁੰਬਈ ਹਵਾਈ ਅੱਡੇ ‘ਤੇ 85, ਹੈਦਰਾਬਾਦ ਵਿੱਚ 70 ਅਤੇ ਬੰਗਲੂਰੂ ਵਿੱਚ 50 ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਹੋਰ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਰੱਦ ਹੋਣ ਦੀਆਂ ਸੂਚਨਾਵਾਂ ਹਨ। ਛੇ ਮੁੱਖ ਹਵਾਈ ਅੱਡਿਆਂ – ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੰਗਲੁੂਰੂ ਤੇ ਹੈਦਰਾਬਾਦ ਦੇ ਅੰਕੜਿਆਂ ਦੇ ਆਧਾਰ ’ਤੇ, ਇੰਡੀਗੋ ਦੀ ਸਮੇਂ ਸਿਰ ਕਾਗਰੁਜ਼ਾਰੀ (ਓ ਟੀ ਪੀ) ਬੁੱਧਵਾਰ ਨੂੰ 35 ਫੀਸਦੀ ਤੋਂ ਡਿੱਗ ਕੇ 19.7 ਪ੍ਰਤੀਸ਼ਤ ’ਤੇ ਆ ਗਈ ਸੀ।

Total Views: 24 ,
Real Estate