ਕਿਸਾਨਾਂ ਨੇ ਟਰੈਕਟਰਾਂ ਨਾਲ ਸੰਸਦ ਘੇਰੀ

ਪਾਣੀਆਂ ਬਾਰੇ ਤਜਵੀਜ਼ਤ ਸਖ਼ਤ ਨਵੇਂ ਕਾਨੂੰਨ ਦੇ ਵਿਰੋਧ ’ਚ ਦਰਜਨਾਂ ਕਿਸਾਨਾਂ ਨੇ ਟਰੈਕਟਰ ਮਾਰਚ ਕਰਦਿਆਂ ਮੈਕਸਿਕੋ ਦੀ ਸੰਸਦ ਦਾ ਰਾਹ ਬੰਦ ਕਰ ਦਿੱਤਾ। ਕਿਸਾਨ ਮੱਕੀ ਅਤੇ ਕਣਕ ਦਾ ਭਾਅ ਵਧਾਉਣ ਦੀ ਵੀ ਮੰਗ ਕਰ ਰਹੇ ਹਨ।ਕਿਸਾਨ ਜਨਰਲ ਜਲ ਕਾਨੂੰਨ ਦੀ ਤਜਵੀਜ਼ ਦੇ ਵਿਰੋਧ ’ਚ ਬੁੱਧਵਾਰ ਨੂੰ ਕਾਂਗਰਸ ਚੈਂਬਰ ਦੇ ਬਾਹਰ ਇਕੱਠੇ ਹੋਏ। ਕਿਸਾਨਾਂ ਨੇ ਕਿਹਾ ਕਿ ਨਵਾਂ ਕਾਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਖਤਰਾ ਹੈ ਅਤੇ ਪਾਣੀ ਦੇ ਬੁਨਿਆਦੀ ਹੱਕ ’ਤੇ ਡਾਕਾ ਹੈ। ਦੋ ਟਰੈਕਟਰਾਂ ਨਾਲ ਬੰਨ੍ਹੇ ਬੈਨਰ ’ਤੇ ਲਿਖਿਆ ਸੀ, ‘‘ਜੇ ਕਾਨੂੰਨ ਨਾਲ ਪਿੰਡ ਪ੍ਰਭਾਵਿਤ ਹੋਏ ਤਾਂ ਸ਼ਹਿਰਾਂ ਨੂੰ ਵੀ ਸੇਕ ਲੱਗੇਗਾ।’’ ਚਿਨਹੁਆਹੁਆ ਦੇ ਕਿਸਾਨ ਜੋਰਗ ਰੋਬਲਸ ਨੇ ਕਿਹਾ, ‘‘ਪਾਣੀਆਂ ਬਾਰੇ ਨਵੇਂ ਕਾਨੂੰਨ ਨਾਲ ਸਾਡੀਆਂ ਜ਼ਮੀਨਾਂ ਦੀ ਮਾਲਕੀ ਖ਼ਤਰੇ ’ਚ ਪੈ ਜਾਵੇਗੀ ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ।’’

Total Views: 14 ,
Real Estate