ਰੇਡੀਓ ਚੰਨ ਪਰਦੇਸੀ ਦੇ MD ਦਰਸ਼ਨ ਸਿੰਘ ਬਸਰਾਓਂ ਨੂੰ ਸਦਮਾ,ਸਹੁਰਾ ਸਾਬ੍ਹ ਦਾ ਦੇਹਾਂਤ

ਅਮਰੀਕਾ ਤੋਂ ਚਲਦੇ ਰੇਡੀਓ ਚੰਨ ਪਰਦੇਸੀ ਦੇ ਮੈਨੇਜਿੰਗ ਡਇਰੈਕਟਰ ਦਰਸ਼ਨ ਸਿੰਘ ਬਸਰਾਓਂ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨਾਂ ਦੇ ਸਹੁਰਾ ਸਾਬ੍ਹ ਸ.ਹਰਬੰਸ ਸਿੰਘ ਨਿੱਜਰ ੩੦ ਅਗਸਤ ਦੇ ਸਵੇਰੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ । ਸ. ਹਰਬੰਸ ਸਿੰਘ ਨਿੱਜਰ ਕਪੂਰਥਲਾ ਜਿਲ੍ਹਾ ਦੇ ਪਿੰਡ ਗੋਬਿੰਦਪੁਰਾ ਨਿੱਜਰਾ ਜਮਪਲ ਸਨ ਅਤੇ ਅੱਜ ਕੱਲ੍ਹ ਅਮਰੀਕਾ ਦੇ ਇੰਡੀਆਨਾ ਵਿੱਚ ਰਹਿ ਰਹੇ ਸਨ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।  ਸ. ਹਰਬੰਸ ਸਿੰਘ ਨਿੱਜਰ ਦੇ ਅੰਤਿਮ ਸਸਕਾਰ ਉਪਰੰਤ ਸਹਿਜ ਪਾਠ ਦੇ ਭੋਗ ਸ਼ੁੱਕਰਵਾਰ , 11 ਸਤੰਬਰ ਨੂੰ ਇੰਡੀਆਨਾਪੋਲਿਸ ਦੇ ਗੁਰਦੁਆਰਾ ਸਾਹਿਬ ਵਿੱਚ ਪਾਇਆ ਜਾਵੇਗਾ। ਪਰਿਵਾਰ ਨਾਲ ਰਾਬਤਾ ਕਰਨ ਲਈ ਉਨ੍ਹਾਂ ਦੇ ਪੁੱਤਰ ਅਵਤਾਰ ਸਿੰਘ ਨਿੱਜਰ ਨਾਲ 815 557 6889 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Total Views: 7 ,
Real Estate