ਬੰਦੂਕਧਾਰੀਆਂ ਨੇ ਨਾਈਜੀਰੀਆ ਦੇ ਪੱਛਮੀ ਖੇਤਰ ਵਿੱਚ ਇੱਕ ਕੈਥੋਲਿਕ ਬੋਰਡਿੰਗ ਸਕੂਲ ‘ਤੇ ਹਮਲਾ ਕਰਕੇ 200 ਤੋਂ ਵੱਧ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਹੈ। ਅਫ਼ਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਅਗਵਾ ਦੀਆਂ ਘਟਨਾਵਾਂ ਵਿੱਚ ਇਹ ਤਾਜ਼ਾ ਵਾਧਾ ਹੈ।ਇਹ ਹਮਲਾ ਅਤੇ ਅਗਵਾ ਦੀਆਂ ਘਟਨਾਵਾਂ ਸਥਾਨਕ ਸਰਕਾਰੀ ਖੇਤਰ ਦੇ ਪਪੀਰੀ ਕਮਿਊਨਿਟੀ ਵਿੱਚ ਸਥਿਤ ਇੱਕ ਕੈਥੋਲਿਕ ਸੰਸਥਾ ਸੇਂਟ ਮੈਰੀਜ਼ ਸਕੂਲ ਵਿੱਚ ਵਾਪਰੀਆਂ ਹਨ। ਹਮਲਾਵਰਾਂ ਨੇ 215 ਵਿਦਿਆਰਥੀਆਂ ਅਤੇ 12 ਅਧਿਆਪਕਾਂ ਨੂੰ ਅਗਵਾ ਲਿਆ। ਇਹ ਜਾਣਕਾਰੀ CAN ਦੀ ਨਾਈਜਰ ਰਾਜ ਇਕਾਈ ਦੇ ਬੁਲਾਰੇ ਡੈਨੀਅਲ ਅਟੋਰੀ ਨੇ ਦਿੱਤੀ।ਨਾਈਜਰ ਸਟੇਟ ਪੁਲੀਸ ਕਮਾਂਡ ਨੇ ਦੱਸਿਆ ਕਿ ਅਗਵਾ ਦੀਆਂ ਘਟਨਾਵਾਂ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਵਾਪਰੀਆਂ ਅਤੇ ਉਸ ਤੋਂ ਬਾਅਦ ਫੌਜੀ ਅਤੇ ਸੁਰੱਖਿਆ ਬਲਾਂ ਨੂੰ ਕਮਿਊਨਿਟੀ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਸੇਂਟ ਮੈਰੀਜ਼ ਨੂੰ ਇੱਕ ਸੈਕੰਡਰੀ ਸਕੂਲ ਦੱਸਿਆ, ਜੋ ਨਾਈਜੀਰੀਆ ਵਿੱਚ ਆਮ ਤੌਰ ‘ਤੇ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੜ੍ਹਾਉਂਦਾ ਹੈ।62 ਸਾਲਾ ਦਾਉਦਾ ਚੇਕੁਲਾ ਨੇ ਦੱਸਿਆ ਕਿ ਉਸ ਦੇ ਚਾਰ ਪੋਤੇ-ਪੋਤੀਆਂ, ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਹੈ, ਅਗਵਾ ਕੀਤੇ ਗਏ ਬੱਚਿਆਂ ਵਿੱਚ ਸ਼ਾਮਲ ਹਨ।
ਸਕੂਲ ’ਤੇ ਹਮਲਾ; 200 ਤੋਂ ਵੱਧ ਵਿਦਿਆਰਥੀ ਤੇ 12 ਅਧਿਆਪਕ ਅਗਵਾ
Total Views: 78 ,
Real Estate


















