ਬਿਹਾਰ ਵਿਚ NDA ਦੋ ਤਿਹਾਈ ਬਹੁਮਤ ਨਾਲ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਐੱਨਡੀਏ 199 ਸੀਟਾਂ ਉੱਤੇ ਅਤੇ ਮਹਾਗੱਠਬੰਧਨ ਦੇ ਉਮੀਦਵਾਰ 38 ਸੀਟਾਂ ’ਤੇ ਅੱਗੇ ਹਨ। ਭਾਜਪਾ, ਜਿਸ ਨੇ 101 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, 90 ਸੀਟਾਂ ’ਤੇ ਲੀਡ ਬਣਾ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਦੇ ਉਮੀਦਵਾਰ 82 ਸੀਟਾਂ ’ਤੇ ਅੱਗੇ ਹਨ। ਮਹਾਂਗੱਠਜੋੜ ਦੀ ਰਾਸ਼ਟਰੀ ਜਨਤਾ ਦਲ (RJD) ਨੇ 28 ਸੀਟਾਂ ’ਤੇ ਬੜਤ ਬਣਾਈ ਹੋਈ ਹੈ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) 20, ਏਆਈਐੱਮਆਈਐੱਮ ਤੇ ਐੱਚਏਐੱਮ 5-5, ਕਾਂਗਰਸ, ਸੀਪੀਆਈ ਐੱਮਐੱਲ ਤੇ ਰਾਸ਼ਟਰੀ ਲੋਕ ਮੋਰਚਾ 4-4 ਅਤੇ ਸੀਪੀਆਈ ਐੱਮ ਤੇ ਬਸਪਾ ਇਕ ਇਕ ਸੀਟ ’ਤੇ ਅੱਗੇ ਹਨ।
Total Views: 84 ,
Real Estate



















