ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ,7 ਦੀ ਮੌ ਤ

ਮਿਆਂਮਾਰ (Myanmar) ਤੋਂ ਬਿਹਤਰ ਜ਼ਿੰਦਗੀ ਦੀ ਤਲਾਸ਼ ‘ਚ ਨਿਕਲੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਵੀਰਵਾਰ (6 ਨਵੰਬਰ) ਨੂੰ ਥਾਈਲੈਂਡ (Thailand) ਅਤੇ ਮਲੇਸ਼ੀਆ (Malaysia) ਦੀ ਸਮੁੰਦਰੀ ਸੀਮਾ ਨੇੜੇ ਹਿੰਦ ਮਹਾਸਾਗਰ ‘ਚ ਪਲਟ ਗਈ। ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 13 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਸ਼ਤੀ 300 ਲੋਕਾਂ ਦੇ ਇੱਕ ਵੱਡੇ ਸਮੂਹ ਦਾ ਹਿੱਸਾ ਸੀ, ਜੋ ਤਿੰਨ ਵੱਖ-ਵੱਖ ਕਿਸ਼ਤੀਆਂ ‘ਚ ਵੰਡੇ ਗਏ ਸਨ, ਬਾਕੀ ਦੋ ਕਿਸ਼ਤੀਆਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ।

Total Views: 127 ,
Real Estate