ਹਲਕਾ ਸਮਾਣਾ ਦੇ ਪਿੰਡ ਸੱਸੀ ਬ੍ਰਾਹਮਣਾਂ ਦੇ ਇਕ ਨੌਜਵਾਨ ਭੁਪਿੰਦਰ ਕੁਮਾਰ ਸ਼ਰਮਾ ਦੀ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਭੁਪਿੰਦਰ 2008 ਤੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪਰਿਵਾਰ ਸਹਿਤ ਰਹਿ ਕੇ ਟਰਾਲਾ ਚਲਾਉਂਦਾ ਸੀ। 31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਕਾਰ ਤੇ ਪਾਰਕਿੰਗ ਵਿਚ ਖੜੇ ਟਰਾਲਿਆਂ ਨੂੰ ਦੇਖਣ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਕਾਰ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
Total Views: 161 ,
Real Estate



















